DES PANJAB Des punjab E-paper
Editor-in-chief :Braham P.S Luddu, ph. 403-293-9393
ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ: ਸਾਇਮੰਡ
Date : 2018-11-02 PM 01:12:20 | views (72)

 ਸਿਡਨੀ : ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਐਂਡਰਿਯੂ ਸਾਇਮੰਡਸ ਨੇ ਕਿਹਾ, ''ਭਾਰਤ ਖਿਲਾਫ 2008 ਵਿਚ ਘਰੇਲੂ ਸੀਰੀਜ਼ ਦੌਰਾਨ ਹੋਏ 'ਮੰਕੀਗੇਟ' ਕੇਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸ ਦਾ ਪਤਨ ਕੀਤਾ, ਜਿਸ ਤੋਂ ਬਾਅਦ ਉਹ ਕਾਫੀ ਸ਼ਰਾਬ ਪੀਣ ਲੱਗੇ। ਸਾਇਮੰਡਸ ਨੇ ਸਿਡਨੀ ਟੈਸਟ ਵਿਚ ਹਰਭਜਨ ਸਿੰਘ 'ਤੇ ਉਸ ਨੂੰ 'ਬੰਦਰ' ਕਹਿਣ ਦਾ ਦੋਸ਼ ਲਗਾਇਆ ਸੀ ਪਰ ਭਾਰਤੀ ਸਪਿਨਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਤੋਂ ਬਾਅਦ ਹਰਭਜਨ ਸਿੰਘ 'ਤੇ 3 ਮੈਚ ਦਾ ਬੈਨ ਵੀ ਲਗਾਇਆ ਗਿਆ ਪਰ ਭਾਰਤੀ ਟੀਮ ਨੇ ਇਸ ਦੌਰੇ ਤੋਂ ਪਰਤਣ ਦੀ ਧਮਕੀ ਦੇ ਦਿੱਤੀ ਜਿਸ ਤੋਂ ਬਾਅਦ ਫੈਸਲਾ ਬਦਲਨਾ ਪਿਆ।''ਇਸ 43 ਸਾਲਾਂ ਖਿਡਾਰੀ ਨੇ ਇਸ ਪੂਰੇ ਮਾਮਲੇ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਉਸ ਦਾ ਕਰੀਅਰ ਕਾਫੀ ਪ੍ਰਭਾਵਿਤ ਹੋਇਆ। ਸਾਇਮੰਡਸ ਨੇ 'ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ' ਨੂੰ ਕਿਹਾ ਕਿ ਇਸ ਪਲ ਤੋਂ ਬਾਅਦ ਮੇਰਾ ਕਰੀਅਰ ਖਰਾਬ ਹੋ ਗਿਆ। ਮੈਂ ਦਬਾਅ ਮਹਿਸੂਸ ਕਰਨ ਲੱਗਾ ਕਿ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਇਸ ਮਾਮਲੇ 'ਚ ਫਸਾ ਦਿੱਤਾ। ਮੈਂ ਖੁਦ ਨੂੰ ਦੋਸ਼ੀ ਸਮਝਣ ਲੱਗਾ ਸੀ ਕਿ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਇਸ ਮਾਮਲੇ 'ਚ ਫਸਾ ਰਿਹਾ ਹਾਂ ਜਦਕਿ ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਸਾਇਮੰਡਸ ਨੇ ਆਸਟਰੇਲੀਆ ਵਲੋਂ ਆਪਣਾ ਆਖਰੀ ਮੈਚ ਮਈ 2009 ਵਿਚ ਖੇਡਿਆ ਸੀ। ਇਕ ਮਹੀਨੇ ਬਾਅਦ ਉਸ ਨੂੰ ਸ਼ਰਾਬ ਪੀਣ ਅਤੇ ਹੋਰ ਮੁੱਦਿਆਂ 'ਤੇ ਨਿਯਮ ਤੋੜਨ ਦੇ ਦੋਸ਼ ਵਿਚ ਟੀ-20 ਵਿਸ਼ਵ ਕੱਪ ਵਿਚੋਂ ਵਾਪਸ ਦੇਸ਼ ਭੇਜ ਦਿੱਤਾ ਗਿਆ ਸੀ।ਸਾਇਮੰਡਸ ਨੇ ਕਿਹਾ, ''ਮੈਂ ਭਾਰਤ ਵਿਚ ਇਸ ਸੀਰੀਜ਼ ਤੋਂ ਪਹਿਲਾਂ ਹਰਭਜਨ ਨਾਲ ਗੱਲ ਕੀਤੀ ਸੀ, ਉਸ ਨੇ ਭਾਰਤ ਵਿਚ ਪਹਿਲਾਂ ਮੈਨੂੰ 'ਬੰਦਰ' ਕਿਹਾ ਸੀ। ਜਿਸ ਤੋਂ ਬਾਅਦ ਮੈਂ ਭੱਜੀ ਦੇ ਡ੍ਰੈਸਿੰਗ ਰੂਮ 'ਚ ਗਿਆ ਅਤੇ ਕਿਹਾ ਮੈਂ ਇਕ ਮਿੰਟ ਲਈ ਹਰਭਜਨ ਨਾਲ ਗੱਲ ਕਰਨਾ ਚਾਹੁੰਦਾ ਹਾਂ ਪਲੀਜ਼। ਜਿਸ ਤੋਂ ਬਾਅਦ ਹਰਭਜਨ ਬਾਹਰ ਆਇਆ ਅਤੇ ਮੈਂ ਕਿਹਾ, ''ਇਸ ਤਰ੍ਹਾਂ ਦੇ ਨਾਂ ਲੈਣਾ ਬੰਦ ਕਰੋ ਨਹੀਂ ਤਾਂ ਇਹ ਚੀਜ਼ ਹੱਥੋਂ ਬਾਹਰ ਨਿਕਲ ਜਾਵੇਗੀ'।''


Tags :
Most Viewed News


Des punjab
Shane e punjab
Des punjab