DES PANJAB Des punjab E-paper
Editor-in-chief :Braham P.S Luddu, ph. 403-293-9393
ਖੂਬ ਚੱਲਦਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ 'ਚ ਨੇਹਾ ਕੱਕੜ ਦਾ ਸਿੱਕਾ
Date : 2018-11-02 PM 01:05:05 | views (44)

 ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ 'ਚ ਨੇਹਾ ਕੱਕੜ ਦਾ ਸਿੱਕਾ ਖੂਬ ਚੱਲਦਾ ਹੈ। ਨੇਹਾ ਕੱਕੜ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਦਾ ਨਵਾਂ ਗੀਤ 'ਬਾਰਿਸ਼' ਰਿਲੀਜ਼ ਹੋਇਆ, ਜੋ ਰਿਲੀਜ਼ ਹੁੰਦਿਆ ਹੀ ਟਰੈਂਡਿਗ 'ਚ ਛਾ ਗਿਆ ਹੈ। ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ ਪ੍ਰੋਡਿਊਸ ਆਦਿਤਿਆ ਦੇਵ ਨੇ ਕੀਤਾ ਹੈ। ਨੇਹਾ ਕੱਕੜ ਦੇ ਇਸ ਗੀਤ ਦੇ ਬੋਲ ਬੀਲਾਲ ਸਈਦ ਦੇ ਹਨ ਤੇ ਕੰਪੋਜ਼ ਵੀ ਇਨ੍ਹਾਂ ਨੇ ਖੁਦ ਹੀ ਕੀਤਾ ਹੈ। ਦੱਸ ਦੇਈਏ ਕਿ ਨੇਹਾ ਕੱਕੜ ਦੇ ਇਸ ਗੀਤ ਦੀ ਮਿਆਦ 4 ਮਿੰਟ 26 ਸੈਕਿੰਡ ਹੈ। ਨੇਹਾ ਕੱਕੜ ਦੇ 4 ਮਿੰਟ 26 ਸੈਕਿੰਡ ਦੀ ਵੀਡੀਓ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਖਬਰ ਲਿਖਣ ਮੁਤਾਬਕ ਨੇਹਾ ਕੱਕੜ ਦੇ 'ਬਾਰਿਸ਼' ਗੀਤ ਨੂੰ 5 4 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਸਨ। ਦੱਸਣਯੋਗ ਹੈ ਕਿ ਹਾਲ ਹੀ 'ਚ ਨੇਹਾ ਕੱਕੜ ਦਾ ਜੱਸੀ ਗਿੱਲ ਨਾਲ 'ਨਿਕਲੇ ਕਰੰਟ' ਗੀਤ ਰਿਲੀਜ਼ ਹੋਇਆ ਸੀ, ਜਿਸ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਦੋਵਾਂ ਦਾ ਇਹ ਗੀਤ ਵੀ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਨੇਹਾ ਕੱਕੜ ਆਪਣੇ ਰਿਲੇਸ਼ਨਸ਼ਿਪ ਨੂੰ ਆਫੀਸ਼ੀਅਲ ਕਰਕੇ ਵੀ ਸੁਰਖੀਆਂ 'ਚ ਆਈ ਸੀ। ਉਸ ਨੇ ਸ਼ੋਅ ਦੇ ਸੈੱਟ 'ਤੇ ਆਪਣੇ ਪਿਆਰ ਦਾ ਇਜਹਾਰ ਕੀਤਾ ਸੀ।


Tags :


Des punjab
Shane e punjab
Des punjab