DES PANJAB Des punjab E-paper
Editor-in-chief :Braham P.S Luddu, ph. 403-293-9393
ਗੋਲੀਬਾਰੀ ਤੋਂ ਬਾਅਦ ਹੁਣ ਪ੍ਰਾਥਨਾ ਸਭਾ ਦੀ ਕੰਧ 'ਤੇ ਲਿਖੇ ਯਹੂਦੀਆਂ ਖਿਲਾਫ ਇਤਰਾਜ਼ਯੋਗ ਸ਼ਬਦ
Date : 2018-11-01 PM 01:59:42 | views (33)

 ਲਾਂਸ ਏਜੰਲਸ — ਬੁੱਧਵਾਰ ਨੂੰ ਕੈਲੀਫੋਰਨੀਆ 'ਚ ਯਹੂਦੀਆਂ ਦੀ ਇਕ ਪ੍ਰਾਥਨਾ ਸਭਾ ਦੀ ਕੰਧ 'ਤੇ ਲਿਖੇ ਯਹੂਦੀ ਵਿਰੋਧੀ ਸ਼ਬਦ ਦੇਖਣ ਨੂੰ ਮਿਲੇ। ਇਸ ਘਟਨਾ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪਿਟਸਬਰਗ ਦੇ ਇਕ ਸਿਨੇਗਾਗ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਜਾਨ ਚੱਲੀ ਗਈ ਸੀ। ਇਰਵਿਨ ਦੇ ਬੇਥ ਜੈਕਾਬ ਸਿਨੇਗਾਗ ਬੋਰਡ ਦੇ ਪ੍ਰਮੁੱਖ ਐਲਨ ਬੈਰੇਜਾਵਸਕੀ ਨੇ ਦੱਸਿਆ ਕਿ ਯਹੂਦੀ ਪ੍ਰਾਥਨਾ ਸਭਾ ਦੇ ਕਰਮੀਆਂ ਨੂੰ ਸਵੇਰੇ ਕੰਧ 'ਤੇ ਇਤਰਾਜ਼ਯੋਗ ਸ਼ਬਦ ਲਿਖੇ ਜਾਣ ਬਾਰੇ ਪਤਾ ਲੱਗਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਯਹੂਦੀਆਂ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ।

ਬੈਰੇਜਾਵਸਕੀ ਨੇ ਆਖਿਆ ਕਿ ਸੁਰੱਖਿਆ ਫੁਟੇਜ 'ਚ 1 ਵਿਅਕਤੀ ਹੁਡੀ, ਨਕਾਬ ਅਤੇ ਐਨਕਾਂ ਲਾ ਕੇ ਪ੍ਰਾਥਨਾ ਸਭਾ ਦੇ ਹਾਲ ਨੂੰ ਪਾਰ ਕਰਦੇ ਹੋਏ ਦੇਰ ਰਾਤ 1:18 ਮਿੰਟ 'ਤੇ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ ਜੋ ਇਮਾਰਤ ਤੋਂ ਹੀ ਇਕ ਸਾਇਕਲ ਚੋਰੀ ਕਰਕੇ ਬਾਹਰ ਨਿਕਲ ਗਿਆ। ਉਨ੍ਹਾਂ ਨੇ ਇਕ ਬਿਆਨ 'ਚ ਆਖਿਆ ਕਿ ਇਰਵਿਨ ਪੁਲਸ ਵਿਭਾਗ ਅਤੇ ਸਾਡੀ ਆਪਣੀ ਸੁਰੱਖਿਆ ਵਿਵਸਥਾ ਨੇ ਪੂਰੀ ਇਮਾਰਤ ਦੀ ਜਾਂਚ ਕੀਤੀ ਪਰ ਕੰਧ 'ਤੇ ਇਨ੍ਹਾਂ ਗਲਤ ਸ਼ਬਦਾਂ ਨੂੰ ਛੱਡ ਕੇ ਕੁਝ ਨਹੀਂ ਮਿਲਿਆ। ਉਰੇਂਜ ਕਾਊਂਟੀ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਅਜੇ ਸ਼ੱਕੀ ਦੀ ਪਛਾਣ ਨਹੀਂ ਹੋ ਪਾਈ ਹੈ ਅਤੇ ਸ਼ਹਿਰ 'ਚ ਸਥਿਤ ਸਾਰੀਆਂ ਯਹੂਦੀ ਇਮਾਰਤਾਂ 'ਚ ਪੁਲਸ ਨੇ ਗਸ਼ਤ ਵਧਾ ਦਿੱਤੀ ਗਈ ਹੈ।

Tags :


Des punjab
Shane e punjab
Des punjab