DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਫੌਜੀਆਂ ਦੇ ਸਨਮਾਨ 'ਚ 'ਖਾਦੀ ਦੀ ਪੋਪੀ' ਪਾਵੇਗੀ ਥੈਰੇਸਾ ਮੇਅ
Date : 2018-11-01 PM 01:58:18 | views (59)

 ਲੰਡਨ , ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਨੂੰ ਆਖਿਆ ਕਿ ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਭਾਰਤੀ ਫੌਜੀਆਂ ਦੇ ਸਨਮਾਨ 'ਚ ਉਹ ਸੰਸਦ ਦੇ ਹੋਰ ਮੈਂਬਰਾਂ ਵਾਂਗ ਹੀ ਖਾਦੀ ਦਾ ਪੋਪੀ ਪਾਵੇਗੀ।'ਪੋਪੀ ਅਪੀਲ' ਯੁੱਧ 'ਚ ਲੜੇ ਫੌਜੀਆਂ ਲਈ ਫੰਡ ਇਕੱਠਾ ਕਰਨ ਦਾ ਇਕ ਸਾਲਾਨਾ ਅਭਿਆਨ ਹੈ, ਜੋ 11 ਨਵੰਬਰ ਨੂੰ ਆਰਮੀਸਟਿਸ-ਡੇਅ ਤੋਂ ਪਹਿਲਾਂ ਤੱਕ ਚਲਾਇਆ ਜਾਂਦਾ ਹੈ। 11 ਨਵੰਬਰ 1918 ਨੂੰ ਪਹਿਲਾਂ ਵਿਸ਼ਵ ਯੁੱਧ ਖਤਮ ਹੋ ਗਿਆ ਸੀ ਅਤੇ ਦੇਸ਼ ਭਰ 'ਚ ਸਿਆਸਤ ਨਾਲ ਜੁੜੇ ਲੋਕਾਂ ਅਤੇ ਹੋਰਾਂ ਨੇ ਯੁੱਧ 'ਚ ਮਾਰੇ ਗਏ ਲੋਕਾਂ ਪ੍ਰਤੀ ਸਨਮਾਨ ਦਿਖਾਉਣ ਲਈ ਕੱਪੜੇ ਨਾਲ ਬਣੀ ਪੋਪੀ ਪਾਈ ਸੀ।ਹਾਊਸ ਆਫ ਲਾਰਡਜ਼ ਦੇ ਮੈਂਬਰ ਅਤੇ ਭਾਰਤੀ ਮੂਲ ਦੇ ਜਿਤੇਸ਼ ਗੜੀਆ ਅਤੇ ਰਾਇਲ ਬ੍ਰਿਟਿਸ਼ ਲੀਜ਼ਨ ਨੇ ਜੰਗ 'ਚ ਭਾਰਤ ਦੇ ਯੋਗਦਾਨ ਦੀ ਯਾਦ ਦਿਵਾਉਣ ਦੇ ਪ੍ਰਤੀਕ ਦੇ ਤੌਰ 'ਤੇ ਇਸ ਸਾਲ ਪਹਿਲੀ ਵਾਰ ਖਾਦੀ ਦੀ ਪੋਪੀ ਬਣਾਈ ਹੈ। ਹਾਊਸ ਆਫ ਕਾਮੰਸ 'ਚ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ 74,000 ਫੌਜੀਆਂ ਨੇ ਆਪਣੇ ਜ਼ਿੰਦਗੀ ਦਾ ਬਲਿਦਾਨ ਦਿੱਤਾ, ਉਨ੍ਹਾਂ 'ਚੋਂ 11 ਨੂੰ ਕਈ ਮਹਾਦੀਪਾਂ 'ਚ ਜੰਗ 'ਚ ਅਹਿਮ ਭੂਮਿਕਾ ਨਿਭਾਉਣ ਅਤੇ ਬਹਾਦਰੀ ਦਿਖਾਉਣ ਲਈ ਵਿਕਟੋਰੀਆ ਕ੍ਰਾਸ ਦਿੱਤਾ ਗਿਆ।


Tags :


Des punjab
Shane e punjab
Des punjab