DES PANJAB Des punjab E-paper
Editor-in-chief :Braham P.S Luddu, ph. 403-293-9393
ਇਟਲੀ ਦੇ ਸੰਮੁਦਰੀ ਕੰਢੇ ਲੱਗੀ ਭਿਆਨਕ ਅੱਗ, 1000 ਗੱਡੀਆਂ ਸੜ ਕੇ ਸੁਆਹ
Date : 2018-11-01 PM 01:56:04 | views (32)

 ਰੋਮ , ਇਟਲੀ ਵਿਚ ਖਰਾਬ ਮੌਸਮ ਦੇ ਚਲਦਿਆਂ ਤੇਜ਼ ਤੂਫਾਨ ਅਤੇ ਭਾਰੀ ਮੀਂਹ ਨੇ ਲੋਕਾਂ ਦੇ ਜਾਨੀ ਨੁਕਸਾਨ ਦੇ ਨਾਲ ਜਿਥੇ 12 ਲੋਕਾਂ ਦੀ ਜਾਨ ਲੈ ਲਈ ਉਥੇ ਹੀ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਨੇ ਵੀ ਕੁਹਰਾਮ ਮਚਾ ਦਿੱਤਾ ਹੈ। ਇਟਲੀ ਦੇ ਕਈ ਇਲਾਕਿਆਂ ਪ੍ਰਸਾਸਨ ਵਲੋਂ ਰੈੱਡ ਐਲਰਟ ਜਾਰੀ ਕਰਨ ਦੇ ਨਾਲ ਲੋਕਾਂ ਅੰਦਰ ਮੌਸਮ ਨੂੰ ਲੈ ਕੇ ਅਜੀਬ ਤਰ੍ਹਾਂ ਦਾ ਸਹਿਮ ਦੇਖਿਆ ਜਾ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕੇ ਜਿਵੇਂ ਲਗੂਰੀਆ, ਲਾਸੀਓ, ਕੰਪਾਨੀਆ, ਸਾਵੋਨਾ, ਸਰਦੇਨੀਆ, ਸਚਿਲੀਆ ਆਦਿ ਦੇ ਬਾਸ਼ਿੰਦੇ ਆਪਣੇ ਘਰਾਂ ਦੇ ਅੰਦਰ ਹੁੰਦਿਆਂ ਹੋਇਆ ਵੀ ਕੁਦਰਤੀ ਕਹਿਰ ਭਾਵ ਤੇਜ਼ ਤੂਫਾਨ ਅਤੇ ਭਾਰੀ ਮੀਂਹ ਤੋਂ ਸੁਰਖਿਅਤ ਮਹਿਸੂਸ ਨਹੀਂ ਕਰ ਰਹੇ। ਇਸ ਕੁਦਰਤੀ ਕਰੌਪੀ ਦੇ ਚਲਦਿਆਂ ਹੀ ਸਮੁੰਦਰੀ ਤੱਟ ਸਾਵੋਨਾ ਵਿਖੇ ਖੜ੍ਹੀਆਂ 1000 ਲਗਜਰੀ ਕਾਰਾਂ ਉਸ ਵੇਲੇ ਸੜ ਕੇ ਸੁਵਾਹ ਹੋ ਗਈਆਂ ਜਦੋਂ ਸਮੁੰਦਰ ਦੀਆਂ ਤੇਜ਼ ਛੱਲਾ ਨੇ ਖੜ੍ਹੀਆਂ ਗੱਡੀਆਂ ਨੂੰ ਧੱਕ ਮਾਰੀ ਤੇ ਉਨ੍ਹਾਂ ਦੀਆਂ ਬੈਟਰੀਆਂ ਦੀ ਆਪਸੀ ਰਗੜ ਨਾਲ ਹੀ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਕਿ ਕੋਈ ਇਸ ਧਮਾਕੇ ਨੂੰ ਸਮਝ ਪਾਉਂਦਾ ਉਦੋਂ ਤਕ 1000 ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ। ਕਿਸੇ ਵੀ ਵਿਅਕਤੀ ਦੇ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਇਸ ਘਟਨਾ 'ਚ ਲੱਖਾਂ ਯੂਰੋ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।


Tags :


Des punjab
Shane e punjab
Des punjab