DES PANJAB Des punjab E-paper
Editor-in-chief :Braham P.S Luddu, ph. 403-293-9393
ਪਾਕਿਸਤਾਨ ਛੱਡ ਸਕਦੀ ਹੈ ਈਸ਼ਨਿੰਦਾ ਮਾਮਲੇ ਵਿਚ ਬਰੀ ਹੋਈ ਇਸਾਈ ਔਰਤ
Date : 2018-11-01 PM 01:54:39 | views (61)

 ਇਸਲਾਮਾਬਾਦ ,  ਈਸ਼ਨਿੰਦਾ ਦੀ ਦੋਸ਼ੀ ਕਰਾਰ ਦਿੱਤੀ ਗਈ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਬਾਅਦ ਵਿਚ ਬਰੀ ਕਰ ਦਿੱਤੀ ਗਈ ਇਸਾਈ ਮਹਿਲਾ ਦੇਸ਼ ਤੋਂ ਰਵਾਨਾ ਹੋ ਸਕਦੀ ਹੈ। ਚੋਟੀ ਦੀ ਅਦਾਲਤ ਦੇ ਇਸ ਫੈਸਲੇ ਤੋਂ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਕੱਟੜਪੰਥੀ ਸੰਗਠਨਾਂ ਨੇ ਮਹਿਲਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣਾ ਵੀ ਸ਼ੁਰੂ ਕਰ ਦਿੱਤਾ। ਆਸੀਆ ਬੀਬੀ ਨੂੰ 2010 ਵਿਚ ਗੁਆਂਢੀਆਂ ਨਾਲ ਵਿਵਾਦ ਵਿਚ ਇਸਲਾਮ ਦਾ ਅਪਮਾਨ ਕਰਨ ਦਾ ਦੋਸ਼ ਲੱਗਾ ਸੀ। ਚਾਰ ਬੱਚਿਆਂ ਦੀ ਮਾਂ 47 ਸਾਲਾ ਆਸੀਆ ਵਾਰ-ਵਾਰ ਖੁਦ ਨੂੰ ਬੇਗੁਨਾਹ ਦੱਸਦੀ ਰਹੀ। ਹਾਲਾਂਕਿ ਪਿਛਲੇ 8 ਸਾਲ ਵਿਚ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਜੇਲ ਵਿਚ ਬਿਤਾਇਆ ਹੈ। ਚੋਟੀ ਦੀ ਅਦਾਲਤ ਨੇ ਬੁੱਦਵਾਰ ਨੂੰ ਫੈਸਲਾ ਸੁਣਾਇਆ। ਇਸ ਤੋਂ ਬਾਅਦ ਇਸਲਾਮੀ ਸਿਆਸੀ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਅਤੇ ਹੋਰ ਸੰਗਠਨਾਂ ਦੀ ਅਗਵਾਈ ਵਿਚ ਪੂਰੇ ਪਾਕਿਸਤਾਨ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰਾਜਮਾਰਗ ਅਤੇ ਸੜਕਾਂ ਨੂੰ ਜਾਮ ਕਰ ਦਿੱਤਾ। ਦਿ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਬੀਬੀ ਦੇ ਪਤੀ ਆਸ਼ਿਕ ਮਸੀਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣ ਲਈ ਬ੍ਰਿਟੇਨ ਤੋਂ ਆਪਣੇ ਪਰਿਵਾਰ ਨਾਲ ਪਾਕਿਸਤਾਨ ਪਹੁੰਚ ਗਏ ਹਨ। ਖਬਰ ਮੁਤਾਬਕ ਕਾਨੂੰਨ ਐਨਫਰੋਸਟਮੈਂਟ ਏਜੰਸੀਆਂ ਨੇ ਮਸੀਹ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਬੀਬੀ ਆਪਣੀ ਜਾਨ ਨੂੰ ਖਤਰਾ ਹੋਣ ਕਾਰਨ ਪਾਕਿਸਤਾਨ ਤੋਂ ਕਿਸੇ ਦੂਜੇ ਦੇਸ਼ ਲਈ ਰਵਾਨਾ ਹੋ  ਸਕਦੀ ਹੈ। ਇਸ ਤੋਂ ਪਹਿਲਾਂ ਬੀਬੀ ਨੂੰ ਈਸ਼ਨਿੰਦਾ ਕਾਨੂੰਨ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਹ ਪਹਿਲੀ ਮਹਿਲਾ ਸੀ ਜਿਸ ਨੂੰ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ।

 

Tags :


Des punjab
Shane e punjab
Des punjab