DES PANJAB Des punjab E-paper
Editor-in-chief :Braham P.S Luddu, ph. 403-293-9393
ਟਰੰਪ ਦੇ ਪ੍ਰਮੁੱਖ ਸਮਰਥਕ ਰੈਪਰ ਵੈਸਟ ਨੇ ਆਖਿਆ 'ਸਿਆਸਤ ਤੋਂ ਦੂਰ ਹੋਣਾ ਚਾਹੁੰਦਾ'
Date : 2018-10-31 PM 01:39:36 | views (38)

 ਲਾਂਸ ਏਜੰਲਸ , ਡੋਨਾਲਡ ਟਰੰਪ ਪ੍ਰਸ਼ਾਸਨ ਦੇ ਪ੍ਰਮੁੱਖ ਸਮਰਥਕ ਰਹੇ ਰੈਪਰ ਕਾਨਯੇ ਵੈਸਟ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਸਿਆਸਤ ਤੋਂ ਦੂਰੀ ਬਣਾ ਰਹੇ ਹਨ। 41 ਸਾਲਾ ਰੈਪਰ ਵੈਸਟ ਟਰੰਪ ਦਾ ਸਮਰਥਨ ਕਰਨ ਕਾਰਨ ਪਿਛਲੇ ਕੁਝ ਸਮੇਂ ਤੋਂ ਨਿੰਦਾ ਦਾ ਸਾਹਮਣਾ ਕਰ ਰਹੇ ਸਨ। ਹੁਣ ਉਨ੍ਹਾਂ ਦੇ ਵੱਖੋਂ-ਵੱਖ ਟਵੀਟਾਂ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦਾ ਸਮਰਥਨ ਕਰਨਾ ਛੱਡ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਮੇਰੀਆਂ ਅੱਖਾਂ ਖੁਲ੍ਹ ਗਈਆਂ ਹਨ ਅਤੇ ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੈਨੂੰ ਉਨ੍ਹਾਂ ਸੰਦੇਸ਼ਾਂ ਨੂੰ ਫੈਲਾਉਣ 'ਚ ਇਸਤੇਮਾਲ ਕੀਤਾ ਗਿਆ ਜਿਨ੍ਹਾਂ 'ਚ ਮੈਂ ਯਕੀਨ ਨਹੀਂ ਰੱਖਦਾ। ਉਨ੍ਹਾਂ ਲਿੱਖਿਆ ਕਿ ਮੈਂ ਖੁਦ ਨੂੰ ਰਾਜਨੀਤੀ ਤੋਂ ਦੂਰ ਕਰ ਰਿਹਾ ਹਾਂ ਅਤੇ ਰਚਨਾਤਮਕ ਹੋਣ 'ਤੇ ਪੂਰੀ ਤਰ੍ਹਾਂ ਧਿਆਨ ਲਾ ਰਿਹਾ ਹਾਂ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ 'ਬਲੈਕਜ਼ਿਟ' ਅਭਿਆਨ ਲਈ ਲੋਕੋ ਡਿਜ਼ਾਈਨ ਕੀਤਾ ਸੀ ਜਿਸ 'ਚ ਅਫਰੀਕੀ-ਅਮਰੀਕੀਆਂ ਤੋਂ ਡੈਮੋਕ੍ਰੇਟਿਕ ਪਾਰਟੀ ਛੱਡਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਰੈਪਰ ਵੈਸਟ ਟਰੰਪ ਨੂੰ ਕਈ ਵਾਰ ਉਨ੍ਹਾਂ ਦੀ ਰਾਸ਼ਟਰਪਤੀ ਭਵਨ (ਵ੍ਹਾਈਟ ਹਾਊਸ) 'ਚ ਮਿਲ ਚੁੱਕੇ ਹਨ ਅਤੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਵੈਸਟ ਖੁਦ ਟਰੰਪ ਨੂੰ ਵਧਾਈ ਦੇਣ ਲਈ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਕਈ ਟੀ. ਵੀ. ਇੰਟਰਵਿਊ 'ਚ ਵੈਸਟ ਨੇ ਖੁਦ ਨੂੰ ਸ਼ਰੇਆਮ ਟਰੰਪ ਦਾ ਸਮਰਥਕ ਆਖਿਆ ਸੀ।


Tags :


Des punjab
Shane e punjab
Des punjab