DES PANJAB Des punjab E-paper
Editor-in-chief :Braham P.S Luddu, ph. 403-293-9393
ਪੰਜਾਬ ’ਚ ਕਲ ਸ਼ਾਮ ਤਕ ਮੌਸਮ ਰਹੇਗਾ ਖੁਸ਼ਕ
Date : 2018-10-31 PM 01:09:08 | views (69)

 ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿਚ ਸ਼ਨੀਵਾਰ ਸ਼ਾਮ ਤਕ ਕਿਤੇ-ਕਿਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ, ਨਾਲ ਹੀ ਕਈ ਥਾਈਂ ਧੁੰਦ ਵੀ ਪੈ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਸ਼ਾਮ ਤਕ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ਨੀਵਾਰ ਸ਼ਾਮ ਤਕ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਉਸ ਤੋਂ ਬਾਅਦ ਮੁੜ ਕਈ ਦਿਨ ਤਕ ਮੌਸਮ ਖੁਸ਼ਕ ਰਹੇਗਾ। ਵਿਭਾਗ ਮੁਤਾਬਕ ਅੱਜ ਕਲ ਰਾਤਾਂ ਠੰਡੀਆਂ ਅਤੇ ਦਿਨ ਗਰਮ ਚੱਲ ਰਹੇ ਹਨ। ਦਿਨ ਅਤੇ ਰਾਤ ਦੇ ਤਾਪਮਾਨ ’ਚ ਭਾਰੀ ਫਰਕ ਹੋਣ ਕਾਰਨ ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਲੁਧਿਆਣਾ, ਪਟਿਆਲਾ, ਜਲੰਧਰ, ਹਲਵਾਰਾ ਅਤੇ ਪਠਾਨਕੋਟ ਵਿਚ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਅੰਮ੍ਰਿਤਸਰ ਵਿਖੇ 17, ਦਿੱਲੀ ਵਿਖੇ 16, ਸ਼ਿਮਲਾ ਵਿਖੇ 10 ਅਤੇ ਮਨਾਲੀ ਵਿਖੇ 3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਦੇ ਵਧੇਰੇ ਇਲਾਕਿਆਂ ’ਚ ਅੱਜ ਕਲ ਸੀਤ ਲਹਿਰ ਦਾ ਜ਼ੋਰ ਹੈ।


Tags :
Most Viewed News


Des punjab
Shane e punjab
Des punjab