DES PANJAB Des punjab E-paper
Editor-in-chief :Braham P.S Luddu, ph. 403-293-9393
ਸੀਰੀਜ਼ 'ਤੇ ਕਬਜ਼ਾ ਕਰਨ ਦੇ ਨਾਲ ਉਤਰੇਗੀ ਟੀਮ ਇੰਡੀਆ
Date : 2018-10-31 PM 01:05:03 | views (70)

 ਤਿਰੂਵਨੰਤਪੁਰਮ : ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਮੌਜੂਦਾ ਵਨ ਡੇ ਸੀਰੀਜ਼ 'ਚ ਫਿਲਹਾਲ ਬੜ੍ਹਤ 'ਤੇ ਹੈ। ਵੀਰਵਾਰ ਨੂੰ 5ਵੇਂ ਅਤੇ ਆਖਰੀ ਮੈਚ ਵਿਚ ਜਿੱਤ ਦੇ ਨਾਲ ਉਹ ਸੀਰੀਜ਼ ਆਪਣੇ ਨਾਂ ਕਰਨ ਉਤਰੇਗੀ। ਭਾਰਤ ਨੂੰ 2 ਮੈਚਾਂ ਵਿਚ ਉਮੀਦ ਮੁਤਾਬਕ ਨਤੀਜੇ ਨਹੀਂ ਮਿਲੇ ਸਨ। ਮੁੰਬਈ ਵਿਚ ਉਸ ਨੇ ਵਿੰਡੀਜ਼ ਵਿਰੁੱਧ ਵਨ ਡੇ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਦੇ ਨਾਲ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਸੀ। ਹੁਣ ਉਸ ਦਾ ਟੀਚਾ ਸੀਰੀਜ਼ 'ਤੇ ਕਬਜ਼ਾ ਕਰਨਾ ਹੈ।

ਪਿਛਲੇ ਮੈਚ 'ਚ ਆਪਣੇ ਘਰੇਲੂ ਮੈਦਾਨ 'ਤੇ ਬੱਲੇਬਾਜ਼ ਰੋਹਿਤ ਸ਼ਰਮਾ ਨੇ 162 ਦੌੜਾਂ ਅਤੇ ਮੱਧਕ੍ਰਮ ਵਿਚ ਅੰਬਾਤੀ ਰਾਇਡੂ ਨੇ 100 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਇਨ੍ਹਾਂ ਕੋਲੋਂ ਉਮੀਦ ਰਹੇਗੀ ਕਿ ਉਹ ਇਸ ਫਾਰਮ ਨੂੰ ਬਰਕਰਾਰ ਰੱਖਣ। ਪਿਛਲੇ 2 ਮੈਚਾਂ ਵਿਚ ਟੀਮ ਦਾ ਮੱਧਕ੍ਰਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਰਾਇਡੂ ਦੀ ਪਾਰੀ ਅਤੇ ਕੇਦਾਰ ਜਾਧਵ ਦੀ ਵਾਪਸੀ ਨਾਲ ਹੁਣ ਇਹ ਚਿੰਤਾ ਘੱਟ ਹੋਈ ਹੈ।  ਹਾਲਾਂਕਿ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੁਣ ਤੱਕ ਮੱਧਕ੍ਰਮ 'ਚ ਕੋਈ ਖਾਸ ਯੋਗਦਾਨ ਨਹੀਂ ਦੇ ਸਕਿਆ ਹੈ। ਉਥੇ ਹੀ ਸ਼ਿਖਰ ਧਵਨ ਦਾ ਯੋਗਦਾਨ ਵੀ ਖਾਸ ਨਹੀਂ ਦੇਖਣ ਨੂੰ ਮਿਲਿਆ। ਧਵਨ ਨੇ ਹੁਣ ਤੱਕ 38, 35, 29 ਤੇ 4 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ ਹਨ। ਉਹ ਇਕ ਵੀ ਅਰਧ-ਸੈਂਕੜਾ ਨਹੀਂ ਬਣਾ ਸਕਿਆ। ਕਪਤਾਨ ਵਿਰਾਟ ਕੋਹਲੀ ਇਸ ਸਮੇਂ ਜ਼ਬਰਦਸਤ ਫਾਰਮ 'ਚ ਹੈ। ਇਸੇ ਸੀਰੀਜ਼ ਦੌਰਾਨ ਉਹ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ ਹੈ। ਵਿਰਾਟ ਨੇ 4 ਮੈਚਾਂ ਵਿਚ 3 ਸੈਂਕੜੇ ਬਣਾਏ ਹਨ ਅਤੇ ਸੀਰੀਜ਼ 'ਚ ਟਾਪ ਸਕੋਰਰ ਹੈ। ਦੂਸਰੇ ਪਾਸੇ ਮੱਧਕ੍ਰਮ 'ਚ ਰਾਇਡੂ ਨੇ ਪਿਛਲੇ ਮੈਚ 'ਚ ਸੈਂਕੜਾ ਜੜ ਕੇ ਆਪਣੀ ਅਹਿਮੀਅਤ ਸਾਬਿਤ ਕੀਤੀ ਹੈ। ਚੌਥੇ ਨੰਬਰ 'ਤੇ ਉਸ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਹੈ।
ਵਿੰਡੀਜ਼ ਨੂੰ ਨਹੀਂ ਲਿਆ ਜਾ ਸਕਦਾ ਹਲਕੇ 'ਚ
 
 
ਦੂਜੇ ਪਾਸੇ ਵਿੰਡੀਜ਼ ਟੀਮ ਨੇ ਇਕ ਮੈਚ ਨੂੰ ਟਾਈ ਕਰਾਇਆ ਅਤੇ ਇਕ ਜਿੱਤਿਆ ਹੈ। ਇਸ ਕਾਰਨ ਉਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਜੇਸਨ ਹੋਲਡਰ ਦੀ ਕਪਤਾਨੀ ਵਾਲੀ ਟੀਮ ਮੈਚ 'ਚ ਵਾਪਸੀ ਦੀ ਕੋਸ਼ਿਸ਼ ਕਰ ਸਕਦੀ ਹੈ। ਜੇਕਰ ਵਿੰਡੀਜ਼ ਇਸ ਮੈਚ ਨੂੰ ਜਿੱਤਦੀ ਹੈ ਤਾਂ ਸੀਰੀਜ਼ 2-2 ਨਾਲ ਬਰਾਬਰ ਹੋ ਸਕਦੀ ਹੈ। ਇਸ ਕਾਰਨ ਭਾਰਤ ਨੂੰ ਹਰ ਵਿਭਾਗ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਪਵੇਗਾ।
ਟੀਮਾਂ ਇਸ ਤਰ੍ਹਾਂ ਹਨ : 
 
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ ਅਤੇ ਕੇਦਾਰ ਜਾਧਵ।
ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਫਾਬੀਆਨ ਏਲੇਨ, ਸੁਨੀਲ ਅੰਬਰੀਸ਼, ਦਵਿੰਦਰ ਬਿਸ਼ੂ, ਚੰਦਰਪਾਲ ਹੇਮਰਾਜ, ਸ਼ਿਮਰੋਨ ਹੈੱਟਮਾਇਰ, ਸ਼ਾਈ ਹੋਪ, ਅਲਜਾਰੀ ਜੋਸੇਫ, ਏਵਿਨ ਲੁਈਸ, ਐਸ਼ਲੇ ਨਰਸ, ਕੀਮੋ ਪਾਲ, ਰੋਵਮੈਨ ਪਾਵੇਲ, ਕੇਮਾਰ ਰੋਚ ਅਤੇ ਮਾਰਲਨ ਸੈਮੁਅਲਸ।

Tags :


Des punjab
Shane e punjab
Des punjab