DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰਦੂਸ਼ਣ ਨਾਲ ਇੰਝ ਨਜਿੱਠ ਰਹੀ ਹੈ ਫਿਟਨੈੱਸ ਫ੍ਰੀਕ ਕਰੀਨਾ ਕਪੂਰ
Date : 2018-10-31 PM 01:02:05 | views (58)

 ਨਵੀਂ ਦਿੱਲੀ , ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਫਿਟਨੈੱਸ ਨੂੰ ਲੈ ਕੇ ਪਾਜ਼ੀਟਿਵ ਐਟੀਟਿਊਡ ਤਾਂ ਸਾਰੇ ਹੀ ਜਾਣਦੇ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤੰਦਰੁਸਤੀ ਅਤੇ ਫਿਟਨੈੱਸ ਸਭ ਤੋਂ ਜ਼ਰੂਰੀ ਚੀਜ਼ ਲੱਗਦੀ ਹੈ, ਇਸ ਬਾਰੇ 'ਚ ਉਨ੍ਹਾਂ ਨੇ ਪ੍ਰਦੂਸ਼ਣ ਵਧਣ 'ਤੇ ਕਈ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਐੱਨ. ਸੀ. ਆਰ. 'ਚ ਵੱਧ ਰਹੇ ਪ੍ਰਦੂਸ਼ਣ ਦੇ ਚੱਲਦੇ ਬੇਬੋ ਨੇ ਇਹ ਸੁਝਾਅ ਦਿੱਤੇ ਹਨ।

ਘਰ ਦੇ ਅੰਦਰ ਕਰਦੀ ਹੈ ਵਰਕਆਊਟ
ਕਰੀਨਾ ਨੇ ਦੱਸਿਆ ਕਿ ਆਮ ਦਿਨਾਂ 'ਚ ਉਹ ਜਿੱਥੇ ਖੁੱਲ੍ਹੀ ਹਵਾ 'ਚ ਕਸਰਤ ਕਰਨੀ ਪਸੰਦ ਕਰਦੀ ਹੈ ਉੱਥੇ ਅੱਜਕਲ ਉਹ ਪ੍ਰਦੂਸ਼ਣ ਤੋਂ ਬਚਣ ਲਈ ਘਰ 'ਚ ਹੀ ਵਰਕਆਊਟ ਕਰਨਾ ਪਸੰਦ ਕਰਦੀ ਹੈ। ਕਰੀਨਾ ਨੇ ਆਈ. ਏ. ਐੱਨ. ਐੱਸ. ਨੂੰ ਕਿਹਾ, ''ਮੈਂ ਆਪਣੇ ਆਲੇ-ਦੁਆਲੇ ਦੇ ਮਾਹੌਲ ਅਤੇ ਵਾਤਾਵਰਣ ਨੂੰ ਲੈ ਕੇ ਬਹੁਤ ਜਾਗਰੁਕ ਹਾਂ। ਇਕ ਮਾਂ ਹੋਣ ਕਾਰਨ ਮੈਂ ਘਰ ਨੂੰ ਸਾਫ ਰੱਖਣ 'ਚ ਕਾਫੀ ਸੁਚੇਤ ਰਹਿੰਦੀ ਹਾਂ। ਤੰਦਰੁਸਤੀ ਤੇ ਫਿਟਨੈੱਸ ਮੇਰੇ ਅਤੇ ਮੇਰੇ ਪਰਿਵਾਰ ਦੀ ਪਹਿਲੀ ਤਰਜੀਹ ਹੈ।'' ਕਰੀਨਾ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਅਜਿਹੇ ਪ੍ਰਦੂਸ਼ਣ ਦੇ ਸਮੇਂ 'ਚ ਐਕਟਿਵ ਅਤੇ ਤੰਦਰੁਸਤ ਜੀਵਨਸ਼ੈਲੀ ਲਈ ਪ੍ਰੋਪਰ ਨੀਂਦ ਸਭ ਤੋਂ ਵਧ ਮਹੱਤਵਪੂਰਨ ਹੈ। ਇਸ ਦੇ ਬਾਰੇ 'ਚ ਸਮਝਾਉਂਦੇ ਹੋਏ ਕਰੀਨਾ ਕਹਿੰਦੀ ਹੈ ਕਿ ਘਰ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਹ ਪੌਦੇ ਲਗਾਉਣ ਦੇ ਨਾਲ-ਨਾਲ ਨਿਯਮਿਤ ਤੌਰ 'ਤੇ ਏਅਰ ਪਿਊਰੀਫਾਇਰ ਦਾ ਇਸਤੇਮਾਲ ਕਰਦੀ ਹਾਂ। ਦੱਸ ਦੇਈਏ ਕਿ ਕਰੀਨਾ ਅੱਜਕਲ ਇਕ ਪਿਊਰੀਫਾਇਰ ਦੀ ਬ੍ਰਾਂਡ ਅੰਬੈਸਡਰ ਹੈ। ਜ਼ਿਕਰਯੋਗ ਹੈ ਕਿ ਕਰੀਨਾ ਬਹੁਤ ਜਲਦ 'ਗੁਡ ਨਿਊਜ਼' ਤੇ 'ਤਖਤ' 'ਚ ਦਿਖਾਈ ਦੇਵੇਗੀ।

Tags :


Des punjab
Shane e punjab
Des punjab