DES PANJAB Des punjab E-paper
Editor-in-chief :Braham P.S Luddu, ph. 403-293-9393
ਚੀਨ ਦੱਖਣੀ ਧਰੁਵ 'ਤੇ ਬਣਾਏਗਾ ਪਹਿਲਾ ਸਥਾਈ ਹਵਾਈ ਅੱਡਾ
Date : 2018-10-30 PM 01:34:43 | views (52)

 ਬੀਜਿੰਗ,  ਚੀਨ ਦੱਖਣੀ ਧਰੁਵ ਵਿਚ ਦੇਸ਼ ਦਾ ਪਹਿਲਾ ਸਥਾਈ ਹਵਾਈ ਅੱਡੇ ਬਣਾਏਗਾ। ਇਹ ਹਵਾਈ ਅੱਡਾ ਵਿਗਿਆਨੀਆਂ ਨੂੰ ਸਾਜੋ-ਸਾਮਾਨ ਉਪਲਬਧ ਕਰਵਾਏਗਾ। ਇਸ ਨਾਲ ਸਰੋਤ ਭਰੂਪਰ ਅੰਟਾਰਕਟਿਕਾ ਵਿਚ ਹਵਾਈ ਖੇਤਰ ਪ੍ਰਬੰਧਨ ਵਿਚ ਸੁਧਾਰ ਹੋਵੇਗਾ।  ਮੰਗਲਵਾਰ ਨੂੰ ਅਧਿਕਾਰਕ ਮੀਡੀਆ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਇਕ ਸਰਕਾਰੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਕੰਮ ਲਈ ਚੀਨ ਦੀ 35ਵੀਂ ਅੰਟਾਰਕਟਿਕ ਮੁਹਿੰਮ ਸ਼ੁੱਕਰਵਾਰ ਨੂੰ ਰਵਾਨਾ ਹੋਵੇਗੀ, ਜਿਸ ਦਾ ਪ੍ਰਮੁੱਖ ਕੰਮ ਹਵਾਈ ਅੱਡੇ ਦਾ ਨਿਰਮਾਣ ਕਰਨਾ ਹੋਵੇਗਾ।  ਅੰਟਾਰਕਟਿਕਾ ਵਿਚ ਚੀਨ ਵੱਲੋਂ ਬਣਾਏ ਝੋਂਗਸਾਨ ਸਟੇਸ਼ਨ ਤੋਂ 28 ਕਿਲੋਮੀਟਰ ਦੂਰ ਬਰਫੀਲੇ ਖੇਤਰ ਨੇੜੇ ਇਸ ਹਵਾਈ ਅੱਡੇ ਦੇ ਬਣਨ ਦੀ ਸੰਭਾਵਨਾ ਹੈ। ਚੀਨੀ ਵਿਗਿਆਨੀਆਂ ਨੇ ਸਾਲ 2009 ਵਿਚ ਅੰਟਾਰਕਟਿਕਾ ਵਿਚ 25ਵੀਂ ਮੁਹਿੰਮ ਦੌਰਾਨ ਫਿਕਸਡ ਵਿੰਗ ਜਹਾਜ਼ ਲਈ 4 ਕਿਲੋਮੀਟਰ ਲੰਬੀ, 50 ਮੀਟਰ ਚੌੜੀ ਹਵਾਈ ਪੱਟੀ ਦਾ ਨਿਰਮਾਣ ਕੀਤਾ ਸੀ। ਇਸ ਮੁਹਿੰਮ ਨਾਲ ਚੀਨ ਹੁਣ ਅਮਰੀਕਾ, ਰੂਸ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਟਡ ਜਿਹੇ ਦੇਸ਼ਾਂ ਦੀ ਲੜੀ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਦੇ ਅੰਟਾਰਕਟਿਕਾ ਵਿਚ ਹਵਾਈ ਅੱਡੇ ਹਨ।  ਇਹ ਜਗ੍ਹਾ ਸੋਨਾ, ਚਾਂਦੀ, ਪਲੇਟੀਨਮ ਅਤੇ ਕੋਲਾ ਜਿਹੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਇਸ ਤੋਂ ਪਹਿਲਾਂ ਇਕ ਅਧਿਕਾਰਕ ਚੀਨੀ ਮੀਡੀਆ ਰਿਪੋਰਟ ਮੁਤਾਬਕ ਸਾਲ 2010 ਵਿਚ ਬਰਫੀਲੀ ਤਹਿ 'ਤੇ ਚੀਨ ਨੇ ਫੀਯਿੰਗ ਨਾਮ ਦੇ ਹਵਾਈ ਅੱਡੇ ਦਾ ਨਿਰਮਾਣ ਕੀਤਾ ਸੀ। ਇਕ ਅੰਗਰੇਜ਼ੀ ਅਖਬਾਰ ਨੇ ਸਾਈਂਸ ਐਂਡ ਤਕਨਾਲੋਜੀ ਡੇਲੀ ਦੀ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਹਵਾਈ ਅੱਡੇ ਦੇ ਨਿਰਮਾਣ ਨਾਲ ਚੀਨ ਨੂੰ ਦੱਖਣੀ ਧਰੁਵ 'ਤੇ ਹਵਾਈ ਖੇਤਰ ਪ੍ਰਬੰਧਨ ਅਥਾਰਿਟੀ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਚੀਨ ਦੀ ਧਰੁਵੀ ਖੋਜ ਸੰਸਥਾ ਵਿਚ ਧਰੁਵੀ ਰਣਨੀਤਕ ਕੇਂਦਰ ਦੇ ਨਿਦੇਸ਼ਕ ਝਾਂਗ ਸ਼ੀਆ ਨੇ ਦੱਸਿਆ ਕਿ ਨਵਾਂ ਹਵਾਈ ਅੱਡਾ ਦਰਮਿਆਨੇ ਅਤੇ ਵੱਡੇ ਜਹਾਜ਼ਾਂ ਜਿਵੇਂ ਕਿ ਬੋਇੰਗ ਜਹਾਜ਼ਾਂ ਦੇ ਦੱਖਣੀ ਧਰੁਵ ਤੋਂ ਉਡਾਣ ਭਰਨ ਤੇ ਇੱਥੇ ਉਤਰਨ ਵਿਚ ਮਦਦ ਕਰੇਗਾ। ਅਮਰੀਕੀ ਭੂ-ਵਿਗਿਆਨ ਸਰਵੇਖਣ ਦੀ ਰਿਪੋਰਟ ਮੁਤਾਬਕ ਆਰਕਟਿਕ ਸਰਕਿਲ ਵਿਚ ਦੁਨੀਆ ਦੀ ਕਰੀਬ 30 ਫੀਸਦੀ ਗੈਸ ਮੌਜੂਦ ਹੈ, ਜਿਸ ਨੂੰ ਹਾਲੇ ਤੱਕ ਲੱਭਿਆ ਨਹੀਂ ਗਿਆ ਹੈ।


Tags :
Most Viewed News


Des punjab
Shane e punjab
Des punjab