DES PANJAB Des punjab E-paper
Editor-in-chief :Braham P.S Luddu, ph. 403-293-9393
ਦੇਸ਼ ਨੂੰ 17 ਸੋਨ ਤਮਗੇ ਜਿਤਾਉਣ ਵਾਲਾ ਬਾਕਸਰ ਅੱਜ ਰੇਹੜੀ 'ਤੇ ਵੇਚ ਰਿਹੈ ਆਈਸਕ੍ਰੀਮ
Date : 2018-10-30 PM 01:02:20 | views (38)

 ਨਵੀਂ ਦਿੱਲੀ— ਦੇਸ਼ 'ਚ ਕਈ ਅਜਿਹੇ ਬਾਕਸਰ ਹੋਏ ਹਨ ਜਿਨ੍ਹਾਂ ਨੇ ਦੇਸ਼ ਦਾ ਰੌਸ਼ਨ ਕੀਤਾ। ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਜਿਹੇ ਬਾਕਸਰਸ ਨੇ ਭਾਰਤੀ ਬਾਕਸਿੰਗ ਨੂੰ ਨਵੇਂ ਮੁਕਾਮ 'ਤੇ ਪਹੁੰਚਾਇਆ। ਬਾਕਸਿੰਗ 'ਚ ਕਿਸੇ ਨੂੰ ਖ਼ੂਬ ਸਫਲਤੀ ਮਿਲੀ ਤਾਂ ਕੋਈ ਗੁੰਮਨਾਮ ਰਹਿ ਗਿਆ। ਅਜਿਹਾ ਹੀ ਇਕ ਖਿਡਾਰੀ ਹੈ ਜਿਸ ਨੇ ਭਾਰਤ ਨੂੰ 17 ਸੋਨ ਤਮਗੇ ਜਿਤਾਏ ਪਰ ਉਹ ਪਛਾਣ ਹਾਸਲ ਨਹੀਂ ਕਰ ਸਕਿਆ ਜੋ ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਜਿਹੇ ਬਾਕਸਰਸ ਨੂੰ ਮਿਲੀ। ਕੌਮਾਂਤਰੀ ਬਾਕਸਰ ਦਿਨੇਸ਼ ਕੁਮਾਰ ਅੱਜ ਭਿਵਾਨੀ 'ਚ ਦੋ ਵੇਲੇ ਦੀ ਰੋਟੀ ਅਤੇ ਲੋਨ ਅਦਾ ਕਰਨ ਲਈ ਸੜਕਾਂ 'ਤੇ ਆਈਸਕ੍ਰੀਮ ਦੀ ਰੇਹੜੀ ਲਗਾਉਂਦਾ ਹੈ। ਦਿਨੇਸ਼ ਨੇ ਭਾਰਤ ਲਈ 17 ਸੋਨ, ਇਕ ਚਾਂਦੀ ਅਤੇ 5 ਕਾਂਸੀ ਤਮਗੇ ਜਿੱਤੇ ਹਨ। ਖਰਾਬ ਹਾਲਾਤ ਦੇ ਬਾਅਦ ਉਹ ਹੁਣ ਸਰਕਾਰ ਤੋਂ ਮਦਦ ਮੰਗ ਰਹੇ ਹਨ। ਉਨ੍ਹਾਂ ਦੇ ਪਿਤਾ ਨੇ ਕੌਮਾਂਤਰੀ ਟੂਰਨਾਮੈਂਟ ਲਈ ਕਰਜ਼ਾ ਲਿਆ ਸੀ, ਜਿਸ ਨੂੰ ਅਦਾ ਕਰਨ ਲਈ ਉਹ ਪਿਤਾ ਦੇ ਨਾਲ ਆਈਸਕ੍ਰੀਮ ਵੇਚਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਨੇਸ਼ ਨੇ ਕਿਹਾ, ''ਮੇਰੇ ਪਿਤਾ ਨੇ ਕਰਜ਼ਾ ਲਿਆ ਤਾਂ ਜੋ ਮੈਂ ਕੌਮਾਂਤਰੀ ਟੂਰਨਾਮੈਂਟ ਖੇਡ ਸਕਾਂ। ਉਨ੍ਹਾਂ ਦਾ ਕਰਜ਼ਾ ਅਦਾ ਸਕਰਨ ਲਈ ਮੈਂ ਆਈਸਕ੍ਰੀਮ ਵੇਚਦਾ ਹਾਂ। ਮੈਂ ਪਿਛਲੀ ਅਤੇ ਅਜੇ ਦੀ ਸਰਕਾਰ ਤੋਂ ਮਦਦ ਮੰਗੀ ਪਰ ਉਨ੍ਹਾਂ ਮਦਦ ਨਾ ਕੀਤੀ। ਮੈਂ ਚਾਹੁੰਦਾ ਹਾਂ ਕਿ ਸਰਕਾਰ ਮੈਨੂੰ ਨੌਕਰੀ ਦੇਵੇ ਜਿਸ ਨਾਲ ਮੇਰੀ ਮਦਦ ਹੋ ਸਕੇ।'' ਦਿਨੇਸ਼ ਕੁਮਾਰ ਦੀ ਆਈਸਕ੍ਰੀਮ ਵੇਚਦੇ ਹੋਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਹ ਸੁਪਨਿਆਂ ਨੂੰ ਛੱਡ ਹੁਣ ਪਿਤਾ ਦੀ ਮਦਦ ਕਰ ਰਹੇ ਹਨ ਤਾਂ ਜੋ ਉਨ੍ਹਾਂ ਦਾ ਲੋਨ ਅਦਾ ਹੋ ਸਕੇ। ਇਹ ਪਹਿਲਾ ਮਾਮਲਾ ਨਹੀਂ ਹੈ, ਕਈ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਪਰ, ਉਹ ਗੁੰਮਨਾਮ ਜ਼ਿੰਦਗੀ ਜੀ ਰਹੇ ਹਨ।


Tags :


Des punjab
Shane e punjab
Des punjab