DES PANJAB Des punjab E-paper
Editor-in-chief :Braham P.S Luddu, ph. 403-293-9393
ਦੇਸ਼ ਹੀ ਨਹੀਂ, ਦੁਨੀਆ ਭਰ 'ਚ ਚੱਲਿਆ 'ਬਧਾਈ ਹੋ' ਦਾ ਜਾਦੂ
Date : 2018-10-30 PM 12:58:55 | views (33)

 ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਬਧਾਈ ਹੋ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 9 ਦਿਨ ਬੀਤ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 86.65 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੂੰ ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੇ ਹੁਣ ਤੱਕ ਵਿਦੇਸ਼ਾਂ 'ਚ 31.20 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ ਵਰਲਡਵਾਈਡ 117.85 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ। ਜ਼ਿਕਰਯੋਗ ਹੈ ਕਿ ਫਿਲਮ 'ਬਧਾਈ ਹੋ' 'ਚ ਆਯੂਸ਼ਮਾਨ ਖੁਰਾਣਾ, ਸਾਨਿਆ ਮਲਹੋਤਰਾ, ਗਜਰਾਜ ਰਾਓ, ਨੀਨਾ ਗੁਪਤਾ, ਸ਼ੀਬਾ ਚੱਢਾ, ਸੁਰੇਖਾ ਸਿਕਰੀ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 20 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ 'ਚ ਸਫਲ ਰਹੇਗੀ।


Tags :


Des punjab
Shane e punjab
Des punjab