DES PANJAB Des punjab E-paper
Editor-in-chief :Braham P.S Luddu, ph. 403-293-9393
ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਭਾਰਤੀ ਮੂਲ ਦੇ ਨਾਗਰਿਕ ਨੂੰ 6 ਸਾਲ ਦੀ ਕੈਦ
Date : 2018-10-29 PM 02:06:55 | views (56)

 ਲੰਡਨ — ਇਕ ਮਹਿਲਾ ਦਾ ਸ਼ੋਸ਼ਣ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਸ਼ਖਸ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੰਡਨ 'ਚ ਇਜ਼ਲੇਵਰਦ ਕ੍ਰਾਊਂਨ ਕੋਰਟ 'ਚ 35 ਸਾਲਾ ਸਰਤਾਜ ਭਾਂਗਲ ਨੂੰ ਸ਼ੁੱਕਰਵਾਰ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ। ਉਸ ਨੇ ਪਹਿਲਾਂ ਸੁਣਵਾਈ ਦੌਰਾਨ ਮੰਨਿਆ ਸੀ ਕਿ ਉਸ ਨੇ ਹਿੰਸਾ ਦਾ ਡਰ ਪੈਦਾ ਕਰਨ ਲਈ ਹਥਿਆਰ ਰੱਖਿਆ ਸੀ। ਮੈਟਰੋਪਾਲਿਟਨ ਪੁਲਸ ਵੈਸਟ ਏਰੀਆ ਕਮਾਂਡ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਨਿਕੋਲਾ ਕੇਰੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ।

ਉਨ੍ਹਾਂ ਆਖਿਆ ਕਿ ਸਰਤਾਜ ਭਾਂਗਲ ਬਿਨਾਂ ਕਿਸੇ ਓਕਸਾਵੇ ਦੇ ਪੀੜਤ ਨੂੰ ਕਰੀਬ 5 ਸਾਲ ਤੱਕ ਪਰੇਸ਼ਾਨ ਕੀਤਾ। ਇਸ 'ਚ ਉਹ ਸਮਾਂ ਵੀ ਸ਼ਾਮਲ ਹੈ ਜਦੋਂ ਉਹ ਕੈਦ 'ਚ ਰਿਮਾਂਡ 'ਤੇ ਸੀ। ਸਰਤਾਜ ਨੇ ਅਜਿਹਾ ਕਿਉਂ ਕੀਤਾ, ਇਹ ਪਤਾ ਨਹੀਂ ਹੈ ਪਰ ਉਸ ਦੀ ਬੇਰਹਿਮੀ ਵਧਦੀ ਗਈ। ਉਮੀਦ ਹੈ ਕਿ ਭਾਂਗਲ ਦੇ ਜੇਲ 'ਚ ਰਹਿਣ ਨਾਲ ਪੀੜਤ ਪਰਿਵਾਰ ਨੂੰ ਕੁਝ ਰਾਹਤ ਤਾਂ ਮਿਲੇਗੀ। ਪੁਲਸ ਨੇ ਦੱਸਿਆ ਕਿ ਭਾਂਗਲ ਦੀ ਪੀੜਤ ਨਾਲ ਪਛਾਣ 2013 'ਚ ਸ਼ੋਸ਼ਲ ਮੀਡੀਆ ਦੇ ਜ਼ਰੀਏ ਹੋਈ ਸੀ। ਉਸ ਦੀ ਮੰਦੀ ਭਾਸ਼ਾ ਕਾਰਨ ਪੀੜਤਾ ਨੇ ਉਸ ਨੂੰ ਆਪਣੇ ਅਕਾਊਂਟ ਤੋਂ ਬਲਾਕ ਕਰ ਦਿੱਤਾ ਪਰ ਅਗਲੇ 3 ਸਾਲ ਤੱਕ ਭਾਂਗਲ ਕਿਸੇ ਨਾ ਕਿਸੇ ਤਰ੍ਹਾਂ ਉਸ ਨਾਲ ਸੰਪਰਕ ਕਰਦਾ ਰਿਹਾ।
2016 'ਚ ਉਸ ਨੇ ਪੀੜਤ ਨੂੰ 8 ਪੰਨਿਆਂ ਦੀ ਇਕ ਚਿੱਠੀ ਭੇਜ ਦਿੱਤੀ ਜਿਸ 'ਚ ਉਸ ਨੇ ਕਿਹਾ ਸੀ ਕਿ ਜੇਕਰ ਪੀੜਤ ਉਸ ਨੂੰ ਨਜ਼ਰਅੰਦਾਜ ਕਰੇਗੀ ਤਾਂ ਉਹ ਆਪਣਾ ਸੰਤੁਲਨ ਖੋਹ ਦੇਵੇਗਾ। ਇਕ ਪਾਸੜ ਸੰਪਰਕ ਦੇ ਇਸ ਸਿਲਸਿਲੇ ਨੇ ਇਕ ਸਾਲ ਬਾਅਦ ਨਵਾਂ ਮੋੜ ਲੈ ਲਿਆ ਜਦੋਂ ਭਾਂਗਲ ਪੀੜਤ ਨੂੰ ਫੋਨ ਕਰਨ ਲੱਗਾ। ਉਸ ਨੇ ਮਈ 2017 'ਚ ਇਕ ਹੋਰ ਚਿੱਠੀ ਪੀੜਤ ਦੇ ਪਤੇ 'ਤੇ ਭੇਜ ਦਿੱਤੀ। ਉਦੋਂ ਪੀੜਤ ਨੇ ਪੁਲਸ ਦਿੱਤੀ ਅਤੇ ਭਾਂਗਲ ਨੂੰ ਗ੍ਰਿਫਤਾਰ ਕੀਤਾ ਗਿਆ। ਸੁਣਵਾਈ ਇੰਤਜ਼ਾਰ 'ਚ ਰਿਮਾਂਡ ਦੌਰਾਨ ਭਾਂਗਲ ਨੇ ਜੇਲ 'ਚ ਕਿਸੇ ਤਰ੍ਹਾਂ ਮੋਬਾਇਲ ਫੋਨ ਦਾ ਇੰਤਜ਼ਾਮ ਕਰ ਫਿਰ ਤੋਂ ਪੀੜਤ ਨੂੰ ਪਰੇਸ਼ਾਨ ਕਰਨਾ ਅਤੇ ਹਿੰਸਾ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਸਾਲ 3 ਜੁਲਾਈ ਨੂੰ ਪੀੜਤ ਨੂੰ 80 ਪੰਨਿਆਂ ਦੀ ਚਿੱਠੀ ਮਿਲੀ। ਉਸ ਦੀ ਭਾਸ਼ਾ ਜ਼ਿਆਦਾ ਇਤਰਾਜ਼ਯੋਗ ਅਤੇ ਧਮਕਾਉਣ ਵਾਲੀ ਸੀ। ਚਿੱਠੀ 'ਚ ਪੀੜਤ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਗਈ ਸੀ। ਇਸ 'ਚ ਪੀੜਤ ਦੀ ਸ਼ੋਸ਼ਲ ਮੀਡੀਆ ਤੋਂ ਲਈਆਂ ਗਈਆਂ ਤਸਵੀਰਾਂ ਅਤੇ ਹਿੰਸਾ 'ਚ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਵੀ ਸਨ। ਭਾਂਗਲ ਦੇ ਘਰ ਦੀ ਤਲਾਸ਼ੀ 'ਚ ਹਥਿਆਰ, ਗ੍ਰਨੇਡ, ਸਮੁਰਾਈ ਤਲਵਾਰ ਪਾਏ ਗਏ। ਉਸ 'ਤੇ ਹਥਿਆਰ ਰੱਖਣ ਅਤੇ ਸ਼ੋਸ਼ਣ ਦੇ ਦੋਸ਼ ਸਨ।

Tags :


Des punjab
Shane e punjab
Des punjab