DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਾਜ਼ੀਲ 'ਚ ਸੱਜੇ ਵਿੰਗ ਦੇ ਉਮੀਦਵਾਰ ਬੋਲਸੋਨਾਰੋ ਨੇ ਜਿੱਤੀ ਰਾਸ਼ਟਰਪਤੀ ਚੋਣ
Date : 2018-10-29 PM 02:03:03 | views (45)

 ਬ੍ਰਾਸੀਲਿਆ— ਬ੍ਰਾਜ਼ੀਲ 'ਚ ਸੱਜੇ ਵਿੰਗ ਦੇ ਉਮੀਦਵਾਰ ਜੇਅਰ ਬੋਲਸੋਮਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਮਾਚਾਰ ਪੱਤਰ ਦਿ ਗਾਰਡੀਅਨ ਮੁਤਾਬਕ, ਬੋਲਸੋਨਾਰੋ ਨੇ 88 ਫੀਸਦੀ ਵੋਟਾਂ ਦੀ ਗਿਣਤੀ ਹੋਣ ਤਕ 55.7 ਫੀਸਦੀ ਵੋਟ ਹਾਸਲ ਕਰ ਲਏ ਹਨ ਜਦਕਿ ਉਨ੍ਹਾਂ ਦੇ ਨੇੜੇ ਵਿਰੋਧੀ ਵਰਕਰਸ ਪਾਰਟੀ ਦੇ ਸੱਜੇ ਵਿੰਗ ਨੇਤਾ ਫਰਨਾਡੋ ਹਦਾਦ ਨੂੰ ਹਾਲੇ ਤਕ 44 ਫੀਸਦੀ ਵੋਟਾਂ ਹੀ ਹਾਸਲ ਹੋ ਸਕੀਆਂ। ਨਤੀਜਿਆਂ ਦਾ ਐਲਾਨ ਹਾਲਾਂਕਿ ਵੋਟ ਖਤਮ ਹੋਣ ਤੋਂ ਬਾਅਦ ਕੀਤਾ ਜਾਵੇਗਾ ਪਰ ਬੋਲਸੋਨਾਰੋ ਦੇ ਸਮਰਥਕਾਂ ਨੇ ਹੁਣੇ ਤੋਂ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਸਮਰਥਨ ਰਾਸ਼ਟਰੀ ਗੀਤ ਤੇ ਆਤਿਸ਼ਬਾਜੀ ਦੇ ਜ਼ਰੀਏ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਬੋਲਸੋਨਾਰੋ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ 'ਚ ਭ੍ਰਿਸ਼ਟਾਚਾਰ ਤੇ ਵਧਦੇ ਅਪਰਾਧਾਂ ਖਿਲਾਫ ਜ਼ੋਰਦਾਰ ਪ੍ਰਟਾਰ ਕੀਤਾ ਸੀ।


Tags :
Most Viewed News


Des punjab
Shane e punjab
Des punjab