DES PANJAB Des punjab E-paper
Editor-in-chief :Braham P.S Luddu, ph. 403-293-9393
ਟਰੰਪ ਨੇ ਨਫਰਤ ਫੈਲਾਉਣ ਲਈ ਮੀਡੀਆ ਨੂੰ ਠਹਿਰਾਇਆ ਜ਼ਿੰਮੇਵਾਰ
Date : 2018-10-29 PM 02:01:52 | views (17)

 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ 'ਚ ਨਫਰਤ ਦਾ ਮਾਹੌਲ ਬਣਾਉਣ ਦਾ ਜ਼ਿੰਮੇਵਾਰ ਮੀਡੀਆ ਦੀਆਂ ਫਰਜ਼ੀ ਖਬਰਾਂ ਅਤੇ ਗਲਤ ਰਿਪੋਰਟਿੰਗ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਇਸ ਦੇ ਲਈ ਉਨ੍ਹਾਂ ਦਾ ਪ੍ਰਸ਼ਾਸਨ ਜਾਂ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਜ਼ਿੰਮੇਵਾਰ ਨਹੀਂ ਹੈ। ਟਰੰਪ ਨੇ ਐਤਵਾਰ ਦੇਰ ਰਾਤ ਟਵੀਟ ਕੀਤਾ ਕਿ ਸਾਡੇ ਦੇਸ਼ 'ਚ ਲੰਬੇ ਸਮੇਂ ਤੋਂ ਚਲੇ ਆ ਰਹੇ ਮਤਭੇਦ ਅਤੇ ਨਫਰਤ ਲਈ ਰਿਪਬਲਿਕਨ, ਕੰਜ਼ਰਵੇਟਿਵ ਅਤੇ ਮੈਨੂੰ ਜ਼ਿੰਮੇਵਾਰ ਠਹਿਰਾਉਣ ਲਈ ਫੇਕ ਮੀਡੀਆ ਹਰ ਤਰ੍ਹਾਂ ਦੀਆਂ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸਲ 'ਚ ਇਹ ਉਨ੍ਹਾਂ ਦੀ ਫਰਜ਼ੀ ਅਤੇ ਗਲਤ ਰਿਪੋਰਟਿੰਗ ਹੈ ਜੋ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ ਜਿਨ੍ਹਾਂ ਨੂੰ ਉਹ ਸਮਝ ਹੀ ਨਹੀਂ ਸਕਦੇ। ਜ਼ਿਕਰਯੋਗ ਹੈ ਕਿ ਮੀਡੀਆ ਦਾ ਇਕ ਵੱਡਾ ਵਰਗ ਟਰੰਪ ਦੇ ਬਿਆਨਾਂ ਨੂੰ ਦੇਸ਼ 'ਚ ਵੰਡ ਪਾਉਣ ਦੇ ਮਾਹੌਲ ਦਾ ਜ਼ਿੰਮੇਵਾਰ ਠਹਿਰਾ ਰਿਹਾ ਹੈ। ਮੀਡੀਆ ਦਾ ਕਹਿਣਾ ਹੈ ਕਿ ਇਸ ਨਾਲ ਨਫਰਤ ਵੱਧ ਰਹੀ ਹੈ ਜਿਵੇਂ ਕਿ ਪਿਟਸਬਰਗ 'ਚ ਯਹੂਦੀ ਪ੍ਰਾਥਨਾ ਸਭਾ 'ਚ ਹਾਲ ਹੀ 'ਚ ਹੋਈ ਗੋਲੀਬਾਰੀ ਦੀ ਘਟਨਾ 'ਚ 11 ਲੋਕ ਮਾਰੇ ਗਏ ਸਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਸਾਬਕਾ ਉੱਚ ਅਧਿਕਾਰੀਆਂ ਨੂੰ ਬੰਬ ਭੇਜਣਾ, ਅਜਿਹੀਆਂ ਖਬਰਾਂ ਹਨ ਜਿਨ੍ਹਾਂ ਨੂੰ ਲੈ ਕੇ ਲੋਕਾਂ 'ਚ ਰੋਸ ਹੈ। ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਇਕ ਬਿਆਨ 'ਚ ਟਰੰਪ ਦਾ ਬਚਾਅ ਕਰਦੇ ਹੋਏ ਆਖਿਆ ਕਿ ਹਿੰਸਾ ਨੂੰ ਟਰੰਪ ਨਾਲ ਜੋੜਿਆ ਨਹੀਂ ਜਾ ਸਕਦਾ।

Tags :


Des punjab
Shane e punjab
Des punjab