DES PANJAB Des punjab E-paper
Editor-in-chief :Braham P.S Luddu, ph. 403-293-9393
ਜਕਾਰਤਾ 'ਚ ਜਹਾਜ਼ ਹਾਦਸਾ, 188 ਯਾਤਰੀ ਸਨ ਸਵਾਰ
Date : 2018-10-29 PM 01:57:54 | views (52)

 ਇੰਡੋਨੇਸ਼ੀਆ ਦੇ ਜਕਾਰਤਾ 'ਚ ਸੋਮਵਾਰ ਸਵੇਰੇ ਇਕ ਵੱਡਾ ਜਹਾਜ ਹਾਦਸਾ ਹੋ ਗਿਆ। ਜਕਾਰਤਾ ਤੋਂ ਪੰਗਕਲ ਪਿਨਾਗ ਲਈ ਜਾ ਰਿਹਾ ਜਹਾਜ ਦੁਰਘਟਨਾਗ੍ਰਸਤ ਹੋ ਗਿਆ। ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਹਾਦਸਾ ਗ੍ਰਸਤ ਜਹਾਜ ਨੂੰ ਲੱਭਣ ਅਤੇ ਬਚਾਅ ਦੇ ਲਈ ਅਭਿਆਨ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਚਾਲਕ ਦਲ ਮੈਂਬਰਾਂ ਸਮੇਤ 188 ਯਾਤਰੀ ਸਵਾਰ ਸਨ।  ਖਬਰ ਮੁਤਾਬਕ, ਲਾਈਨ ਏਅਰ ਦੇ ਬੁਲਾਰੇ ਯੁਸੁਫ ਲਤੀਫ ਨੇ ਟੈਕਸਟ ਮੈਸੇਜ਼ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ਕਰੈਸ਼ ਹੋ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਡਾਣ ਭਰਨ ਦੇ ਕਰੀਬ 13 ਮਿੰਟ ਬਾਅਦ ਹੀ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ, ਜਿਸਦੇ ਬਾਅਦ ਜਹਾਜ਼ ਦੀ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਏਅਰ ਟ੍ਰੈਫਿਕ ਸਰਵਿਸ ਮੁਤਾਬਕ ਦੁਰਘਟਨਾਗ੍ਰਸਤ ਹੋਏ ਜਹਾਜ਼ ਦਾ ਮਾਡਲ ਬੋਇੰਗ 737 MAX 8  ਸੀ। ਜਕਾਰਤਾ ਪੋਸਟ ਮੁਤਾਬਕ ਸਵੇਰੇ 6.45 ਵਜੇ ਪੋਤ ਆਵਾਜਾਈ ਸੇਵਾ ਅਧਿਕਾਰੀ ਸੁਆਦੀ ਨੂੰ ਇਕ ਟਗਬੋਟ ਏਐਸ ਜਾਯਾ ਤੋਂ ਇਕ ਰਿਪੋਰਟ ਮਿਲੀ ਕਿ ਉਨ੍ਹਾਂ ਦੇ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦਾ ਮਲਬਾ ਦੇਖਿਆ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਲਾਈਨ ਏਅਰ ਦੇ ਜਹਾਜ਼ ਦਾ ਮਲਬਾ ਹੋ ਸਕਦਾ ਹੈ। ਸੁਆਦੀ ਨੇ ਕਿਹਾ ਕਿ ਸਵੇਰੇ 7.15 ਵਜੇ ਟਗਬੋਟ ਨੇ ਦੱਸਿਆ ਕਿ ਦੁਰਘਟਨਾ ਸਥਾਨ ਦੇ ਕਰੀਬ ਸੀ ਅਤੇ ਉਨ੍ਹਾਂ ਦੇ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦਾ ਮਲਬਾ ਦੇਖਿਆ ਸੀ।


Tags :
Most Viewed News


Des punjab
Shane e punjab
Des punjab