DES PANJAB Des punjab E-paper
Editor-in-chief :Braham P.S Luddu, ph. 403-293-9393
'ਸੁਖਬੀਰ ਬਾਦਲ ਤਾਂ ਝੂਠ ਬੋਲ ਰਿਹਾ, ਇਹਨੇ ਮੰਗਣ 'ਤੇ ਵੀ ਨਹੀਂ ਦੇਣਾ ਅਸਤੀਫ਼ਾ' : ਸੇਵਾ ਸਿੰਘ ਸੇਖਵਾਂ
Date : 2018-10-29 PM 01:44:16 | views (55)

 ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਕਹਿਣ ਉੱਤੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ। ਟਕਸਾਲੀ ਆਗੂ ਤੇ ਸਾਬਕਾ ਰਾਜ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਬਿਆਨ ਨੂੰ ਗ਼ਲਤ ਦੱਸਿਆ। ਸੇਖਵਾਂ ਨੇ ਕਿਹਾ "ਉਹ (ਸੁਖਬੀਰ) ਝੂਠ ਬੋਲ ਰਿਹਾ ਹੈ. ਜੇ ਉਨ੍ਹਾਂ ਦੇ ਬਿਆਨ ਵਿੱਚ ਥੋੜ੍ਹੀ ਜਿਹੀ ਵੀ ਸੱਚਾਈ ਸੀ ਤਾਂ ਉਹ ਅੱਜ (ਸੋਮਵਾਰ) ਹੋਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ ਐਮਪੀ), ਰਤਨ ਸਿੰਘ ਅਜਨਾਲਾ (ਸਾਬਕਾ ਸੰਸਦ) ਤੇ ਮੈਨੂੰ ਬੁਲਾ ਸਕਦੇ ਸਨ। ਸੇਖਵਾਂ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਅਸੀਂ ਤਿੰਨ ਆਗੂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਆਖ ਦੇਈਏ ਪਰ ਉਹ ਅਜਿਹਾ ਨਹੀਂ ਕਰਨਗੇ। ਮਾਝੇ ਦੇ ਤਿੰਨ ਟਕਸਾਲੀ ਅਕਾਲੀ ਆਗੂਆਂ ਨੇ ਹਾਲ ਹੀ ਵਿੱਚ ਪਾਰਟੀ ਲੀਡਰਸ਼ਿਪ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ ਸੀ। ਸੁਖਦੇਵ ਢੀਂਢਸਾ ਨੇ 30 ਸਤੰਬਰ ਨੂੰ ਪਾਰਟੀ ਦੇ ਸਾਰੇ  ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬਾਹਮਪੁਰਾ ਨੇ 23 ਅਕਤੂਬਰ ਨੂੰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।  ਪਾਰਟੀ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਨਿਖੇਧੀ ਕੀਤੀ ਸੀ। ਸੇਖਵਾਂ ਪਹਿਲਾ ਬੋਲੇ ਸਨ ਕਿ "ਸੁਖਬੀਰ ਦਾ ਬਿਆਨ ਬਹੁਤ ਦੇਰ ਨਾਲ ਆਇਆ ਹੈ। ਉਨ੍ਹਾਂ ਨੂੰ ਬੀਤੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਤੁਰੰਤ ਬਾਅਦ ਅਸ਼ਤੀਫ਼ਾ ਦੇਣਾ ਚਾਹੀਦਾ ਸੀ।  ਮੈਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਸੀ, ਬ੍ਰਹਮਪੁਰਾ ਤੇ ਅਜਨਾਲਾ ਨੇ ਵੀ ਮੇਰੀ ਗੱਲ ਦਾ ਸਾਥ ਦਿੱਤਾ ਪਰ ਸੁਖਬੀਰ ਅਜਿਹਾ ਕਰਨ ਲਈ ਤਿਆਰ ਨਹੀਂ ਸੀ. ਇਹ ਪੁੱਛੇ ਜਾਣ ਉੱਤੇ ਕਿ ਕਿਸਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਜਾਣਾ ਚਾਹੀਦਾ ਹੈ, ਸੇਖਵਾਂ ਨੇ ਕਿਹਾ, "ਜਿਸ ਕੋਲ ਪਾਰਟੀ ਦੇ ਅਸਲ ਸੰਵਿਧਾਨ ਅਨੁਸਾਰ ਸਾਰੇ ਗੁਣ ਹੋਣ। ਅਕਾਲੀ ਦਲ ਨੂੰ ਪੰਥਕ ਏਜੰਡਾ ਦੋਬਾਰਾ ਅਪਣਾਉਣਾ ਚਾਹੀਦਾ ਹੈ, ਇਸੇ ਤਹਿਤ 1920 ਵਿੱਚ ਪਾਰਟੀ ਦੀ ਸਥਾਪਨਾ ਹੋਈ ਸੀ। ਵੱਡੇ ਬਾਦਲ ਸਾਬ੍ਹ ਨੇ ਵੀ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ। ਜੇ ਸੁਖਬੀਰ ਅਸਤੀਫ਼ਾ ਦਿੰਦਾ ਹੈ ਤਾਂ ਪਾਰਟੀ ਇੱਕ ਵਾਰ ਫਿਰ ਵੱਡੀ ਤਾਕਤ ਬਣ ਜਾਵੇਗੀ। ਅਸਹਿਮਤੀ ਵਾਲੀਆਂ ਅਵਾਜ਼ਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਸੁਖਬੀਰ ਨੇ ਐਤਵਾਰ ਨੂੰ ਕਿਹਾ ਸੀ ਕਿ ਸਾਰੇ ਬਜ਼ੁਰਗ ਅਕਾਲੀ ਆਗੂ ਸਤਿਕਾਰਯੋਗ ਹਨ।


Tags :


Des punjab
Shane e punjab
Des punjab