DES PANJAB Des punjab E-paper
Editor-in-chief :Braham P.S Luddu, ph. 403-293-9393
ਸਿੱਖ ਕਾਰਕੁਨਾਂ 'ਤੇ ਧਾਰਾ 307 ਲਗਾਉਣ ਖਿਲਾਫ ਲੋਕ ਇਨਸਾਫ ਪਾਰਟੀ ਨੇ ਲਾਇਆ ਧਰਨਾ
Date : 2018-10-29 PM 01:39:52 | views (49)

 ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਕਈ ਸਿੱਖ ਜੱਥੇਬੰਦੀਆਂ ਨੇ ਅੱਜ ਸੰਗਰੂਰ ਐਸਐਸਪੀ ਦਫਤਰ ਸਾਹਮਣੇ ਆਪਣੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਧਰਨਾ ਲਗਾਉਣ ਦਾ ਮੁੱਖ ਕਾਰਨ ਬੀਤੇ ਦਿਨੀਂ ਸੰਗਰੂਰ ਚ ਸੁਖਬੀਰ ਬਾਦਲ 'ਤੇ ਸਿੱਖ ਕਾਰਕੁਨਾਂ ਵਲੋਂ ਜੁੱਤੀ ਸੁੱਟਣ ਦੇ ਮਾਮਲੇ ਚ ਮੁਲਜ਼ਮਾਂ 'ਤੇ ਕਤਲ ਦੀ ਧਾਰਾ 307 ਲਾਉਣਾ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਿੱਖ ਕਾਰਕੁਨਾਂ ਤੇ ਲਾਈ ਗਈ ਧਾਰਾ 307 ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਇਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਆਗੂ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਸਿੱਖ ਕਾਰਕੁਨਾਂ 'ਤੇ ਲਗਾਈਆਂ ਗਈਆਂ ਧਾਰਾਵਾਂ ਗਲਤ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਧਾਰਾ 307 ਹਟਾਈ ਜਾਵੇ ਕਿਉਂਕਿ ਕਿਸੇ ਨੂੰ ਮਾਰਨ ਨੂੰ ਲੈ ਕੇ ਇਹ ਧਾਰਾ ਲਗਾਈ ਜਾਂਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀ) ਏ ਐਸ ਰਾਏ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਿਰੋਧ ਦਾ ਅੰਤ ਕਰ ਦਿੱਤਾ ਪਰ ਕਿਹਾ ਕਿ ਜੇਕਰ ਪੁਲਿਸ ਨੇ ਇਨਸਾਫ ਨਾ ਕੀਤਾ ਤਾਂ ਪੱਕਾ ਧਰਨਾ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਐਸਐਸਪੀ ਸੰਗਰੂਰ ਸੰਦੀਪ ਗਰਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਆਈਜੀ ਪਟਿਆਲਾ ਦੁਆਰਾ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲਾ ਮਾਮਲੇ ਦੀ ਪੈਰਵੀ ਕਰਨਗੇ ਜਿਸ ਦੀ ਤਫਦੀਸ਼ ਐਸਪੀ (ਤਫ਼ਤੀਸ਼ ਪਟਿਆਲਾ) ਅਤੇ ਦੋ ਹੋਰ ਸੀਨੀਅਰ ਪੁਲਿਸ ਅਧਿਕਾਰੀ ਕਰਨਗੇ। ਪੁਲਿਸ ਸੁਪਰਡੈਂਟ (ਪੜਤਾਲ) ਗੁਰਮੀਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਮੌਕੇ 'ਤੇ ਪੁੱਜੇ ਅਤੇ ਮਾਮਲਾ ਸੁਲਝਾਉਣ ਲਈ 15 ਨਵੰਬਰ ਤੱਕ ਦਾ ਸਮਾਂ ਮੰਗਿਆ। ਅਮਰਗੜ੍ਹ ਇਲਾਕੇ ਤੋਂ ਅਸਫਲ ਚੋਣ ਲੜ ਚੁੱਕੇ ਲੋਕ ਇਨਸਾਫ ਪਾਰਟੀ ਦੇ ਆਗੂ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਕੇਸ ਵਿੱਚ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸਿ਼ਸ਼) ਲਗਾਉਣ ਦਾ ਵਿਰੋਧ ਕਰਦੇ ਹਾਂ। ਸਿੱਖ ਸਰਗਰਮੀਆਂ ਨੇ ਸਿਰਫ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਦਿਖਾਏ ਸਨ ਪਰ ਪੁਲਿਸ ਨੇ ਕਤਲ ਦੇ ਆਰੋਪ ਲਾਉਣ ਦੀ ਕੋਸਿ਼ਸ਼ ਕੀਤੀ। ਅਸੀਂ ਬੇਇੰਨਸਾਫੀ ਨੂੰ ਬਰਦਾਸ਼ਤ ਨਹੀ ਕਰਾਂਗੇ ਅਤੇ ਜੇਕਰ ਸਰਕਾਰ ਨੇ ਧਾਰਾ 307 ਨੂੰ ਵਾਪਸ ਲੈਣ ਚ ਅਸਫਲ ਹੁੰਦੀ ਹੈ ਤਾਂ ਫਿਰ ਸਰਕਾਰ ਖਿਲਾਫ ਪੱਕੇ ਤੌਰ ਤੇ ਰੋਹ ਮੁਜ਼ਾਹਰਾ ਸ਼ੁਰੂ ਕੀਤਾ ਜਾਵੇਗਾ। 

 ਦੱਸਣਯੋਗ ਹੈ ਕਿ ਬੇਅਦਬੀ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਕਰਕੇ ਸਿੱਖ ਕਾਰਕੁਨਾਂ ਵਲੋਂ ਸੰਗਰੂਰ ਚ ਸੁਖਬੀਰ ਬਾਦਲ 'ਤੇ ਜੁੱਤੀ ਸੁੱਟਣਾ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਧਾਰਾ 307 ਤਹਿਤ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਧਰਨਾ ਦੇ ਰਹੇ ਸਿੱਖ ਕਾਰਕੂਨ ਵੱਲੋਂ ਨਾਮਜ਼ਦ ਕੀਤੇ ਗਏ ਇਨ੍ਹਾਂ ਆਰੋਪੀਆਂ ਨੂੰ ਜੇਲ੍ਹਾਂ ਤੋਂ ਛੁਡਾਉਣ ਲਈ ਅਤੇ ਉਨ੍ਹਾਂ 'ਤੇ ਲਗਾਈਆਂ ਗਈਆਂ ਧਾਰਾਵਾਂ ਵੀ ਹਟਾਉਣ ਲਈ ਧਰਨਾ ਦੇ ਰਹੇ ਸਨ। ਸਿੱਖਾਂ ਦੀ ਰਿਹਾਈ ਲਈ 31 ਅਕਤੂਬਰ ਨੂੰ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਧਰਨੇ ਚ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ ।
 

Tags :
Most Viewed News


Des punjab
Shane e punjab
Des punjab