DES PANJAB Des punjab E-paper
Editor-in-chief :Braham P.S Luddu, ph. 403-293-9393
ਸ੍ਰੀਲੰਕਾ ਸਿਆਸੀ ਸੰਕਟ ਹੋਰ ਡੂੰਘਾ, ਮੰਤਰੀ ਦੇ ਗਾਰਡ ਵੱਲੋਂ ਭੀੜ 'ਤੇ ਗੋਲੀਬਾਰੀ
Date : 2018-10-28 PM 02:02:29 | views (34)

 ਸ੍ਰੀਲੰਕਾ ਦਾ ਸਿਆਸੀ ਸੰਕਟ ਹੋਰ ਡੂੰਘਾ ਤੇ ਹਿੰਸਕ ਹੁੰਦਾ ਜਾ ਰਿਹਾ ਹੈ। ਰਾਨਿਲ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਰੋਹ 'ਚ ਆਏ ਲੋਕਾਂ ਨੇ ਐਤਵਾਰ ਨੂੰ ਸਾਬਕਾ ਕ੍ਰਿਕੇਟਰ ਤੇ ਪੈਟਰੋਲੀਅਮ ਮੰਤਰੀ ਅਰਜੁਨ ਰਾਣਾਤੁੰਗਾ ਨੂੰ ਬੰਧਕ ਬਣਾਉਣਾ ਚਾਹਿਆ। ਹਾਲਾਤ ਵਿਗੜਦੇ ਵੇਖ ਕੇ ਰਾਣਾਤੁੰਗਾ ਦੇ ਗਾਰਡ ਨੁੰ ਗੋਲੀਬਾਰੀ ਕਰਨੀ ਪਈ। ਇਸ ਗੋਲੀਬਾਰੀ 'ਚ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ ਇਸ ਸੰਘਰਸ਼ 'ਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਘਟਨਾ ਬਾਰੇ ਸ੍ਰੀਲੰਕਾ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਹੋਈ ਇਸ ਗੋਲੀਬਾਰੀ 'ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪੁਲਿਸ ਮੁਤਾਬਕ ਸ੍ਰੀ ਲੰਕਾ ਵਿੱਚ ਫੈਲੇ ਸਿਆਸੀ ਸੰਕਟ ਦੇ ਚੱਲਦਿਆਂ ਇਹ ਪਹਿਲੀ ਗੰਭੀਰ ਹਿੰਸਾ ਦੀ ਘਟਨਾ ਹੈ। ਇੱਥੇ ਵਰਨਣਯੋਗ ਹੈ ਕਿ ਸ੍ਰੀ ਲੰਕਾ 'ਚ ਰਾਸ਼ਟਰਪਤੀ ਮੈਤਰੀਪਲਾ ਸਿਰੀਸੇਨਾ ਨੇ ਸ਼ੁੱਕਰਵਾਰ ਨੂੰ ਵਿਕਰਮਸਿੰਘੇ ਨੂੰ ਬਰਤਰਫ਼ ਕਰ ਕੇ ਰਾਜਪਕਸ਼ੇ ਨੁੰ ਪ੍ਰਧਾਨ ਮੰਤਰੀ ਬਣਾਇਆ ਸੀ। ਵਿਕਰਮਸਿੰਘ ਨੂੰ ਵਿਵਾਦਗ੍ਰਸਤ ਤਰੀਕੇ ਨਾਲ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਖ਼ਾਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਬਰਖ਼ਾਸਤਗੀ ਨੂੰ ਗ਼ੈਰ-ਕਾਨੂੰਨੀ ਐਲਾਨਦਿਆਂ ਸੰਸਦ ਦਾ ਹੰਗਾਮੀ ਸੈਸ਼ਨ ਸੱਦਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਹੁਣ ਵੀ ਸੰਸਦ 'ਚ ਬਹੁਮੱਤ ਸਿੱਧ ਕਰ ਸਕਦੇ ਹਨ।  


Tags :


Des punjab
Shane e punjab
Des punjab