DES PANJAB Des punjab E-paper
Editor-in-chief :Braham P.S Luddu, ph. 403-293-9393
ਦਿੱਲੀ 'ਤੇ ਰੋਮਾਂਚਕ ਜਿੱਤ ਨਾਲ UP ਟਾਪ 'ਤੇ
Date : 2018-10-28 PM 01:45:57 | views (69)

 ਪਟਨਾ— ਸ਼੍ਰੀਕਾਂਤ ਜਾਧਵ (12 ਅੰਕ) ਤੇ ਪ੍ਰਸ਼ਾਂਤ ਕੁਮਾਰ ਰਾਏ (11) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ. ਪੀ. ਯੋਧਾ ਨੇ ਦਬੰਗ ਦਿੱਲੀ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਇੰਟਰ ਜ਼ੋਨ ਮੁਕਾਬਲੇ 'ਚ ਐਤਵਾਰ ਨੂੰ 38-36 ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਯੂ. ਪੀ. ਯੋਧਾ ਟੀਮ ਨੇ ਜਿੱਤ ਹਾਸਲ ਕਰ ਖੁਦ ਨੂੰ ਗਰੁੱਪ 'ਬੀ' 'ਚ ਟਾਪ 'ਚ ਪਹੁੰਚ ਦਿੱਤਾ। ਯੂ. ਪੀ. ਦੀ 7 ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਸਦੇ 21 ਅੰਕ ਹੋ ਗਏ ਹਨ। ਦੂਜੇ ਪਾਸੇ ਦਿੱਲੀ ਨੂੰ 5 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਯੂ. ਪੀ. ਦੀ ਜਿੱਤ 'ਚ ਸ਼੍ਰੀਕਾਂਤ ਨੇ 12 ਤੇ ਪ੍ਰਸ਼ਾਂਤ ਨੇ 11 ਅੰਕ ਹਾਸਲ ਕੀਤੇ। ਯੂ. ਪੀ. ਰੇਡ 25, ਡਿਫੈਂਸ ਨਾਲ 9 ਅਤੇ ਆਲ ਆਊਟ ਨਾਲ 4 ਅੰਕ ਬਣਾਏ। ਦਿੱਲੀ ਦੇ ਲਈ ਨਵੀਨ ਕੁਮਾਰ ਨੇ 13 ਤੇ ਚੰਦਰਨ ਰਾਜੀਵ ਨੇ 10 ਅੰਕ ਬਣਾਏ। ਦਿੱਲੀ ਨੇ ਰੇਡ ਨਾਲ 24 ਤੇ ਡਿਫੈਂਸ ਨਾਲ 8 ਅੰਕ ਹਾਸਲ ਕੀਤੇ।


Tags :
Most Viewed News


Des punjab
Shane e punjab
Des punjab