DES PANJAB Des punjab E-paper
Editor-in-chief :Braham P.S Luddu, ph. 403-293-9393
ਇੰਗਲੈਂਡ ਨੇ ਸ਼੍ਰੀਲੰਕਾ ਤੋਂ ਜਿੱਤਿਆ ਇਕਲੌਤਾ ਟੀ-20
Date : 2018-10-28 PM 01:42:03 | views (52)

 ਕੋਲੰਬੋ : ਓਪਨਰ ਜੇਸਨ ਰਾਏ (69) ਦੇ ਸ਼ਾਨਦਾਰ ਅਰਧ ਸੈਂਕਡ਼ੇ ਤੇ ਛੇ ਫੁੱਟ ਦੇ ਲੈੱਗ ਸਪਿਨਰ ਜੋ ਡੇਨਲੀ (19 ਦੌਡ਼ਾਂ 'ਤੇ 4 ਵਿਕਟਾਂ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਸ਼੍ਰੀਲੰਕਾ ਕੋਲੋਂ ਇਕਲੌਤਾ ਟੀ-20 ਮੈਚ 30 ਦੌਡ਼ਾਂ ਨਾਲ ਜਿੱਤ ਲਿਆ। ਇੰਗਲੈਂਡ ਨੇ ਇਥੇ ਖੇਡੇ ਗਏ ਇਸ ਮੈਚ ਵਿਚ 20 ਓਵਰਾਂ 'ਚ 8 ਵਿਕਟਾਂ 'ਤੇ 187 ਦੌਡ਼ਾਂ ਬਣਾਈਆਂ। ਰਾਏ ਨੇ ਸਿਰਫ 36 ਗੇਂਦਾਂ 'ਤੇ 69 ਦੌਡ਼ਾਂ ਦੀ ਪਾਰੀ ਵਿਚ 4 ਚੌਕੇ ਤੇ 6 ਛੱਕੇ ਲਾਏ। ਬੋਨ ਸਟੋਕਸ ਨੇ 26, ਮੋਇਨ ਅਲੀ ਨੇ 27 ਤੇ ਡੇਨਲੀ ਨੇ 20 ਦੌਡ਼ਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਟੀਮ ਕਪਤਾਨ ਤਿਸ਼ਾਰਾ ਪਰੇਰਾ ਦੀਆਂ  31 ਗੇਂਦਾਂ 'ਤੇ ਇਕ ਚੌਕੇ ਤੇ ਛੇ ਛੱਕਿਆਂ ਦੀ ਮਦਦ ਨਾਲ ਬਣਾਈਆਂ 57 ਦੌਡ਼ਾਂ ਦੇ ਬਾਵਜੂਦ 20 ਓਵਰਾਂ ਵਿਚ 157 ਦੌਡ਼ਾਂ 'ਤੇ ਸਿਮਟ ਗਈ।


Tags :


Des punjab
Shane e punjab
Des punjab