DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਕਿਊਬਿਕ ਅਸੰਬਲੀ 'ਚ ਕਿਰਪਾਨ ਬੈਨ ਮਾਮਲਾ - ਸੁਪਰੀਮ ਕੋਰਟ ਨਹੀਂ ਕਰੇਗੀ ਸੁਣਵਾਈ
Date : 2018-10-27 PM 02:50:37 | views (79)

 ਕਿਊਬਿਕ,  ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇੱਕ ਸਿੱਖ ਵਿਅਕਤੀ ਅਤੇ ਔਰਤ ਦੀ ਅਪੀਲ ਸੁਣਨ ਤੋਂ ਇਨਕਾਰ ਕਰ ਦਿੱਤਾ। ਜਿੰਨ੍ਹਾਂ ਨੂੰ ਕਿਊਬੈਕ ਦੀ ਵਿਧਾਨ ਸਭਾ ਵਿੱਚ ਕਿਰਪਾਨ ਪਹਿਨ ਕੇ ਪ੍ਰਵੇਸ਼ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਹਾਈ ਕੋਰਟ ਨੇ ਕੇਸ ਸੁਣਨ ਤੋਂ ਇਨਕਾਰ ਕਰਨ ਦਾ ਕੋਈ ਵੀ ਕਾਰਨ ਨਹੀਂ ਦਿੱਤਾ। ਦੋਵਾਂ ਹੇਠਲੀ ਅਦਾਲਤਾਂ ਨੇ ਪਾਇਆ ਕਿ ਅਜਨਬੀਆਂ ਨੂੰ ਬਾਹਰ ਕੱਢਣ ਦਾ ਹੱਕ ਪਾਰਲੀਮੈਂਟੀ ਅਧਿਕਾਰਾਂ ਦੇ ਘੇਰੇ ਹੇਠ ਆ ਆਉਂਦਾ ਹੈ ਅਤੇ ਇਹ ਅਧਿਕਾਰ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮਜ਼ ਦੇ ਅਧੀਨ ਨਹੀਂ ਹੈ। ਇਹ ਮਾਮਲਾ ਜਨਵਰੀ 2011 ਦਾ ਹੈ, ਜਦੋਂ ਕੈਨੇਡਾ ਦੇ ਵਰਲਡ ਸਿੱਖ ਸੰਗਠਨ ਦੇ ਮੈਂਬਰ ਬਲਪ੍ਰੀਤ ਸਿੰਘ ਅਤੇ ਹਰਮਿੰਦਰ ਕੌਰ ਨੂੰ ਕਿਰਪਾਨ ਪਾ ਕੇ ਵਿਧਾਨ ਸਭਾ 'ਚ  ਸੁਣਵਾਈ 'ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਸੀ।  ਕੁਝ ਹਫਤਿਆਂ ਬਾਅਦ, ਵਿਧਾਨ ਸਭਾ ਨੇ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸੁਰੱਖਿਆ ਕਰਮਚਾਰੀਆਂ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦਾਖ਼ਲੇ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ ਜੋ ਆਰਟੀਕਲ ਆਫ ਫੇਥ ਨੂੰ ਨਹੀਂ ਹਟਾਉਣਾ ਚਾਹੁੰਦੇ। ਸਿੱਖ ਜੋੜੇ ਨੇ ਵਿਧਾਨ ਸਭਾ 'ਚ ਕਿਰਪਾਨ ਬੈਨ 'ਤੇ ਬਹਿਸ ਕੀਤੀ ਕਿ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ 'ਤੇ ਲਾਈ ਪਾਬੰਦੀ ਗੈਰ ਸੰਵਿਧਾਨਿਕ ਹੈ। ਸਿੱਖ ਸੰਗਠਨ ਦੇ ਪ੍ਰਧਾਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਕਿਊਬਿਕ ਦੀ ਨਵੀਂ ਚੁਣੀ ਹੋਈ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੇ ਅਧਿਕਾਰ ਦੇ ਅਹੁਦਿਆਂ 'ਤੇ ਪਾਬੰਦੀ ਲਾਉਣ ਦਾ ਵਾਅਦਾ ਕਰ ਰਹੀ ਹੈ। ਮੁਖਬੀਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਕਿਊਬਿਕ' ਚ ਸਿਆਸੀ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਮੌਜੂਦਾ ਸਰਕਾਰ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਦੇ ਨਾਮ 'ਤੇ ਧਮਕੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਊਬੇਕ ਵਿਚ ਧਾਰਮਿਕ ਘੱਟ ਗਿਣਤੀਆਂ ਨੂੰ ਹਾਸ਼ੀਏ 'ਤੇ ਪਾ ਦਿੱਤਾ ਗਿਆ ਹੈ। 2006 ਵਿਚ, ਸੁਪਰੀਮ ਕੋਰਟ ਆਫ ਕੈਨੇਡਾ ਨੇ ਸਿੱਖਾਂ ਦੇ ਧਾਰਮਿਕ ਚਰਿੱਤਰ ਨੂੰ ਮਾਨਤਾ ਦਿੰਦਿਆਂ ਦੇਸ਼ ਭਰ ਦੇ ਸਕੂਲਾਂ ਵਿਚ ਕਿਰਪਾਨ ਪਹਿਨਣ ਨੂੰ ਮਨਜ਼ੂਰੀ ਦੇ ਦਿੱਤੀ ਸੀ


Tags :
Most Viewed News


Des punjab
Shane e punjab
Des punjab