DES PANJAB Des punjab E-paper
Editor-in-chief :Braham P.S Luddu, ph. 403-293-9393
ਟਰੰਪ ਨੇ ਨੁਕਸਾਨ ਪਹੁੰਚਾਉਣ ਦੀ ਸਿਆਸਤ ਖਤਮ ਕਰਨ ਦੀ ਕੀਤੀ ਅਪੀਲ
Date : 2018-10-27 PM 02:43:35 | views (45)

 ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੱਜੀ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਸਿਆਸਤ ਖਤਮ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ, ਉਨ੍ਹਾਂ ਦੋਸ਼ ਲਾਇਆ ਹੈ ਕਿ ਮੀਡੀਆ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਾਰਟੀ ਖਿਲਾਫ ਆਪਣੇ ਰਾਜਨੀਤਕ ਨੰਬਰ ਵਧਾਉਣ ਲਈ 1 ਵਿਅਕਤੀ ਕੋਲੋਂ ਮਾੜੇ ਕੰਮ ਰਿਹਾ ਹੈ।

ਟਰੰਪ ਨੇ ਉੱਤਰੀ ਕੈਰੋਲੀਨਾ 'ਚ ਸ਼ੁੱਕਰਵਾਰ ਨੂੰ ਇਕ ਚੋਣ ਰੈਲੀ 'ਚ ਇਹ ਟਿੱਪਣੀ ਕੀਤੀ, ਜਿਸ ਤੋਂ ਕੁਝ ਹੀ ਘੰਟੇ ਪਹਿਲਾਂ ਪੁਲਸ ਨੇ ਫਲੋਰੀਡਾ ਦੇ 56 ਸਾਲਾ ਇਕ ਵਿਅਕਤੀ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਸਮੇਤ ਸਰਕਾਰ ਦੇ 10 ਮੌਜੂਦਾ ਅਤੇ ਸਾਬਕਾ ਉਚ ਅਧਿਕਾਰੀਆਂ ਨੂੰ ਪੈਕੇਜ ਬੰਬ (ਸ਼ੱਕੀ ਪਦਾਰਥ) ਭੇਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਟਰੰਪ ਨੇ ਆਖਿਆ ਕਿ ਉਹ ਰਾਜਨੀਤਕ ਹਿੰਸਾ ਖਤਮ ਕਰਨ ਲਈ ਸਭ ਕੁਝ ਕਰਨਗੇ ਅਤੇ ਰਾਸ਼ਟਰ ਨੂੰ ਜੋੜਣ ਲਈ ਮੀਡੀਆ ਦੀ ਇਕ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਸਿਆਸਤੀ ਹਿੰਸਾ ਨੂੰ ਕਦੇ ਵੀ ਇਜਾਜ਼ਤ ਨਹੀਂ ਮਿਲੇਗੀ ਅਤੇ ਮੈਂ ਆਪਣੀ ਪੂਰੀ ਤਾਕਤ ਨਾਲ ਇਸ ਨੂੰ ਰੋਕਣ ਲਈ ਸਭ ਕੁਝ ਕਰਾਂਗਾ। ਟਰੰਪ ਨੇ ਸਮਰਥਕਾਂ ਨੇ ਸੀ. ਐਨ. ਐਨ. (ਅਮਰੀਕੀ ਅੰਗ੍ਰੇਜ਼ੀ ਨਿਊਜ਼ ਚੈਨਲ) ਖਿਲਾਫ ਨਾਅਰੇ ਵੀ ਲਾਏ। ਟਰੰਪ ਨੇ ਅੱਗੇ ਆਖਿਆ ਕਿ ਮੀਡੀਆ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਪ੍ਰਤੀ ਨਿਰਪੱਖ ਨਹੀਂ ਹੈ।
ਟਰੰਪ ਨੇ ਕਿਹਾ ਕਿ ਮੀਡੀਆ ਨੇ ਪੈਕੇਜ ਬੰਬ ਦੀਆਂ ਹਾਲ ਹੀ ਦੀਆਂ ਘਟਨਾਵਾਂ ਨੂੰ ਉਨ੍ਹਾਂ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ। ਖਬਰਾਂ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਰਿਪਬਲਿਕਨ ਨੇ ਨਵੰਬਰ ਦੀਆਂ ਚੋਣਾਂ 'ਚ ਆਪਣਾ ਕੁਝ ਅਧਾਰ ਗੁਆ ਦਿੱਤਾ ਹੈ। ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਪ੍ਰੈਸ 'ਚ ਉਨਾਂ (ਮੇਰੇ ਬਾਰੇ) ਬਾਰੇ 'ਚ 94 ਫੀਸਦੀ ਖਬਰਾਂ ਨਕਰਾਤਾਮਕ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਸੀ. ਐਨ. ਐਨ. ਦੇ ਨਿਊਯਾਰਕ ਬਿਊਰੋ ਨੂੰ ਬੁੱਧਵਾਰ ਨੂੰ ਉਸ ਵੇਲੇ ਬੰਦ ਕਰਨਾ ਪਿਆ ਸੀ ਜਦੋਂ ਉਥੇ ਇਕ ਵਿਸਫੋਟਕ ਪਾਇਆ ਗਿਆ। ਸੀ. ਐਨ. ਐਨ. ਨੇ ਮੀਡੀਆ 'ਤੇ ਹਮਲਿਆਂ ਦੀ ਗੰਭੀਰਤਾ ਸਮਝਣ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹਿਣ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕੀਤੀ ਹੈ।

Tags :


Des punjab
Shane e punjab
Des punjab