DES PANJAB Des punjab E-paper
Editor-in-chief :Braham P.S Luddu, ph. 403-293-9393
ਲੁਧਿਆਣਾ ਦੀ ਸਾਈਕਲ ਵੈਲੀ 'ਚ ਬਣੇਗਾ 100 ਏਕੜ ਦਾ ਉਦਯੋਗਿਕ ਪਾਰਕ
Date : 2018-10-27 PM 02:12:19 | views (61)

 ਪੰਜਾਬ ਸਰਕਾਰ ਨੇ ਲੁਧਿਆਣਾ ਦੀ ਸਾਈਕਲ ਅਤੇ ਲਾਈਟ ਇੰਜਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੇ ਮੱਦਨਜ਼ਰ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਂਸੂ ਵਿਖੇ ਬਣਨ ਵਾਲੀ ਹਾਈ-ਟੈੱਕ ਸਾਈਕਲ ਵੈਲੀ ਵਿੱਚ ਅਤਿ-ਆਧੁਨਿਕ ਉਦਯੋਗਿਕ ਪਾਰਕ ਵਿਕਸਿਤ ਕਰਨ ਲਈ 100 ਏਕੜ ਜ਼ਮੀਨ ਰਾਖਵੀਂ ਰੱਖੀ ਗਈ ਹੈ। ਸਰਕਾਰ ਵੱਲੋਂ ਪਹਿਲਾਂ ਹੀ 380 ਏਕੜ ਪੰਚਾਇਤੀ ਜ਼ਮੀਨ 'ਤੇ ਪੀ.ਐਸ.ਆਈ.ਈ.ਸੀ. ਜ਼ਰੀਏ ਹਾਈ-ਟੈੱਕ ਸਾਈਕਲ ਵੈਲੀ ਸਥਾਪਿਤ ਕਰਨ ਸਬੰਧੀ ਪ੍ਰਾਜੈਕਟ ਮੰਨਜ਼ੂਰ ਕਰ ਲਿਆ ਗਿਆ ਹੈ। ਲੁਧਿਆਣਾ ਦਾ ਸਨਅਤੀ ਵਿਕਾਸ ਮੁੱਖ ਤੌਰ 'ਤੇ ਸਾਈਕਲ ਅਤੇ ਛੋਟੇ ਪੈਮਾਨੇ ਦੇ ਨਿਰਮਾਣ ਉਦਯੋਗ 'ਤੇ ਨਿਰਭਰ ਕਰਦਾ ਹੈ। ਭਾਵੇਂ ਲੁਧਿਆਣਾ ਭਾਰਤ ਦੇ ਸਾਈਕਲ ਉਦਯੋਗ ਦਾ ਰਵਾਇਤੀ ਕੇਂਦਰ ਹੈ, ਫਿਰ ਵੀ ਇੱਥੇ ਪਿਛਲੇ ਕੁਝ ਸਾਲਾਂ ਤੋਂ ਸਥਿਰ ਵਿਕਾਸ ਦਰ ਵੇਖਣ ਨੂੰ ਮਿਲੀ ਹੈ।  ਪੀ.ਐਸ.ਆਈ.ਈ.ਸੀ. ਨੇ ਮੋਬਿਲਿਟੀ ਸਲਿਊਸ਼ਨ ਜਿਵੇਂ ਆਟੋਮੋਬਾਇਲ, ਆਟੋ ਕੰਪੋਨੈਂਟਸ, ਬਾਈਸਾਈਕਲ, ਬਾਈਸਾਈਕਲ ਪੁਰਜ਼ੇ, ਬਿਜਲੀ ਨਾਲ ਚੱਲਣ ਵਾਲੇ ਵਾਹਨ ਜਿਵੇਂ ਕਿ ਈ-ਬਾਈਕਸ, ਈ-ਰਿਕਸ਼ਾ, ਲਿਥੀਅਮ ਆਇਨ ਬੈਟਰੀਆਂ ਆਦਿ ਦੇ ਨਿਰਮਾਣ ਲਈ ਪ੍ਰਮੁੱਖ ਇਕਾਈ ਸਥਾਪਿਤ ਕਰਨ ਅਤੇ ਹਾਈਟੈੱਕ ਸਾਈਕਲ ਵੈਲੀ, ਜ਼ਿਲ੍ਹਾ ਲੁਧਿਆਣਾ, ਪਿੰਡ ਧਨਾਂਸੂ ਵਿਖੇ ਸਹਾਇਕ/ਵਿਕਰੇਤਾ ਇਕਾਈਆਂ ਸਮੇਤ ਉਦਯੋਗਿਕ ਪਾਰਕ ਦੀ ਸਥਾਪਨਾ ਸਬੰਧੀ ਪ੍ਰਾਜੈਕਟ ਕੰਪਨੀ ਦੀ ਚੋਣ ਲਈ ਪ੍ਰਸਤਾਵ ਸਬੰਧੀ ਅਰਜ਼ੀਆਂ ਮੰਗੀਆਂ ਹਨ । ਗੈਰ-ਵਿਕਸਿਤ ਜ਼ਮੀਨ ਦਾ 100 ਏਕੜ ਦਾ ਇਹ ਟੁਕੜਾ ਪਾਰਦਰਸ਼ੀ, ਪ੍ਰਤੀਯੋਗਤਾ ਅਤੇ ਤਕਨੀਕੀ ਬੋਲੀ ਪ੍ਰਕਿਰਿਆ ਜ਼ਰੀਏ ਅੰਤਰ-ਰਾਸ਼ਟਰੀ ਰਸੂਖ ਵਾਲੀ ਚੰਗੀ ਤਰ੍ਹਾਂ ਸਥਾਪਿਤ ਕੰਪਨੀ ਨੂੰ ਅਲਾਟ ਕੀਤਾ ਜਾਵੇਗਾ। ਚੁਣੀ ਹੋਈ ਪ੍ਰਾਜੈਕਟ ਕੰਪਨੀ ਅਲਾਟ ਕੀਤੀ ਗਈ ਜ਼ਮੀਨ 'ਤੇ ਉਦਗੋਗਿਕ ਪਾਰਕ  ਨੂੰ ਵਿਕਸਿਤ ਕਰਨ ਲਈ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗੀ। ਇਸ ਪ੍ਰਸਤਾਵਿਤ ਪ੍ਰਾਜੈਕਟ ਵਿੱਚ ਚੁਣੀ ਹੋਈ ਕੰਪਨੀ 50 ਏਕੜ ਜ਼ਮੀਨ 'ਤੇ ਆਪਣੀ ਖੁਦ ਦੀ ਪ੍ਰਮੁੱਖ ਇਕਾਈ ਬਣਾਏਗੀ। ਬਾਕੀ ਬਚੀ 50 ਏਕੜ ਜ਼ਮੀਨ 'ਤੇ ਕੰਪਨੀ ਵੱਡੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਤਪਾਦਕਾਂ ਦਾ ਸਹਾਇਕ ਵਜੋਂ ਸਹਿਯੋਗ ਲਵੇਗੀ।


Tags :
Most Viewed News


Des punjab
Shane e punjab
Des punjab