DES PANJAB Des punjab E-paper
Editor-in-chief :Braham P.S Luddu, ph. 403-293-9393
ਵਿਰਾਟ ਕੋਹਲੀ ਦਾ ਸੈਂਕੜਾ ਗਿਆ ਬੇਕਾਰ, ਵੈਸਟ ਇੰਡੀਜ਼ ਤੋਂ ਹਾਰਿਆ ਭਾਰਤ
Date : 2018-10-27 PM 02:00:24 | views (41)

 ਵੈਸਟ-ਇੰਡੀਜ਼ ਨੇ ਇੱਥੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਤੀਜੇ ਇੱਕ-ਦਿਨਾ ਮੈਚ ਵਿੱਚ ਸਨਿੱਚਰਵਾਰ ਨੁੰ ਭਾਰਤ ਨੂੰ 44 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਵੈਸਟ-ਇੰਡੀਜ਼ ਨੇ ਅੱਜ ਇਸ ਲੜੀ (ਸੀਰੀਜ਼) 'ਚ 1-1 ਨਾਲ ਬਰਾਬਰੀ ਕਰ ਲਈ ਹੈ। ਗੁਵਾਹਾਟੀ 'ਚ ਖੇਡਿਆ ਗਿਆ ਪਹਿਲਾ ਵਨ-ਡੇਅ ਮੈਚ ਭਾਰਤ ਦੇ ਨਾਂਅ ਰਿਹਾ ਸੀ, ਜਦ ਕਿ ਵਿਸ਼ਾਖਾਪਟਨ 'ਚ ਹੋਇਆ ਦੂਜਾ ਮੈਚ ਡਰਾੱਅ ਰਿਹਾ ਸੀ। ਵੈਸਟ-ਇੰਡੀਜ਼ ਨੇ ਭਾਰਤ ਸਾਹਮਣੇ ਅੱਜ 284 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਲਈ ਅੱਜ ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸੈਂਕੜੇਦਾਰ ਪਾਰੀ ਖੇਡੀ। ਉਨ੍ਹਾਂ 119 ਗੇਂਦਾਂ 'ਚ 10 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਕਮਾਲ ਨਾ ਵਿਖਾ ਸਕਿਆ। ਕੋਹਲੀ ਤੋਂ ਬਾਅਦ ਸਿ਼ਖ਼ਰ ਧਵਨ (35) ਟੀਮ ਦੇ ਦੂਜੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਰਹੇ। ਵੈਸਟ-ਇੰਡੀਜ਼ ਲਈ ਮਾਰਲਨ ਸੈਮੁਏਲਜ਼ ਨੇ ਤਿੰਨ ਵਿਕੇਟਾਂ ਲਈਆਂ। ਜੈਸਨ ਹੋਲਡਰ, ਓਬੇਡ ਮੈਕਾਇ ਤੇ ਐਸ਼ਲੇ ਨਰਸ ਨੇ ਦੋ-ਦੋ ਵਿਕੇਟਾਂ ਲਈਆਂ। ਇਸ ਤੋਂ ਪਹਿਲਾਂ ਵੈਸਟ-ਇੰਡੀਜ਼ ਦੀ ਟੀਮ ਨੇ ਸ਼ਾਈ ਹੋਪ ਦੇ 94 ਅਤੇ ਅੰਤ 'ਚ ਐਸ਼ਲੇ ਨਰਸ ਦੀ ਪਾਰੀ ਦੇ ਦਮ 'ਤੇ 50 ਓਵਰਾਂ 'ਚ ਨੌਂ ਵਿਕੇਟਾਂ ਗੁਆ ਕੇ 283 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਇੰਝ ਭਾਰਤ ਨੂੰ ਜਿੱਤਣ ਲਈ  284 ਦੌੜਾਂ ਚਾਹੀਦੀਆਂ ਸਨ ਪਰ ਭਾਰਤ ਦੀ ਸਾਰੀ ਟੀਮ ਹੀ 240 ਦੌੜਾਂ ਬਣਾ ਕੇ ਹਵਾ ਹੋ ਗਈ।   


Tags :


Des punjab
Shane e punjab
Des punjab