DES PANJAB Des punjab E-paper
Editor-in-chief :Braham P.S Luddu, ph. 403-293-9393
ਡੇਰਾ ਬੱਸੀ ਦੇ 57 ਉਦਯੋਗ ਸੀਲ ਕਰਨ ਦੇ ਹੁਕਮ, ਐੱਨਜੀਟੀ ਦਾ ਫ਼ੈਸਲਾ
Date : 2018-10-26 PM 12:55:19 | views (35)

 ਪਿੰਡ ਈਸਾਪੁਰ ਰੌਣੀ ਦੇ ਵਸਨੀਕਾਂ ਨੂੰ ਹੁਣ ਪ੍ਰਦੂਸ਼ਣ ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇਗਾ। ਦਰਅਸਲ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ' (ਐੱਨਜੀਟੀ) ਨੇ ਉਨ੍ਹਾਂ ਦੇ ਹੱਕ ਵਿੱਚ ਆਪਣਾ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਇਸ ਇਲਾਕੇ ਦੇ ਨਿਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਥਾਨਕ ਨਿਵਾਸੀ ਇਸ ਨੂੰ ਦੀਵਾਲੀ ਦਾ ਤੋਹਫ਼ਾ ਵੀ ਕਰਾਰ ਦੇ ਰਹੇ ਹਨ। ਸੀਨੀਅਰ ਪੱਤਰਕਾਰ ਸ਼ਾਮ ਸਿੰਘ ਸੰਧੂ ਨੇ ਐੱਨਜੀਟੀ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਆਪਣੇ ਫ਼ੇਸਬੁੱਕ ਪੰਨੇ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਡੇਰਾ ਬੱਸੀ ਇਲਾਕੇ 'ਚ ਧਰਤੀ ਹੇਠਲੇ ਪਾਣੀ , ਨਦੀਆਂ, ਨਾਲਿ਼ਆਂ ਤੇ ਹਵਾ ਨੁੰ ਦੁਸਿ਼ਤ ਕਰਨ 'ਚ ਭੂਮਿਕਾ ਨਿਭਾਉਣ ਵਾਲੇ 57 ਉਦਯੋਗਾਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਣ ਸੀਲ ਕਰਨ ਦਾ ਹੁਕਮ ਸੁਣਾਇਆ ਹੈ। ਇਸ ਸੂਚੀ ਵਿੱਚ ਸ਼ਾਮਲ ਪ੍ਰਦੂਸ਼ਣ ਫੈਲਾਉਣ ਵਾਲੇ ਸਾਰੇ ਉਦਯੋਗਾਂ ਨੂੰ ਸੀਲ ਕਰਨ ਤੋਂ ਬਾਅਦ ਉਸ ਦੀ ਰਿਪੋਰਟ ਇੱਕ ਹਫ਼਼ਤੇ ਅੰਦਰ ਟ੍ਰਿਬਿਊਨਲ ਨੂੰ ਭੇਜਣ ਦਾ ਹੁਕਮ ਵੀ ਸੁਣਾਇਆ ਹੈ। ਹੁਣ ਵੱਡਾ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਉਦਯੋਗ ਹੁਣ ਤੱਕ ਕਥਿਤ ਤੌਰ 'ਤੇ ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਬੰਧਤ ਅਧਿਕਾਰੀਆਂ ਦੀ ਸ਼ਹਿ ਤੇ ਮਿਲੀਭੁਗਤ ਨਾਲ ਚੱਲ ਰਹੇ ਸਨ?' ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸੀਲ ਕੀਤੇ ਜਾਣ ਵਾਲੇ 57 ਵਿੱਚੋਂ 9 ਉਦਯੋਗ ਡੇਰਾ ਬੱਸੀ ਦੇ ਫ਼ੋਕਲ ਪੁਆਇੰਟ ਅੰਦਰ ਬੰਦ ਫ਼ੈਕਟਰੀ 'ਚ ਚਲਾਏ ਜਾ ਰਹੇ ਸਨ। ਐੱਨਜੀਟੀ ਨੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਦਯੋਗ ਸੀਲ ਕਰਦੇ ਸਮੇਂ ਅਧਿਕਾਰੀਆਂ ਦਾ ਕੁਝ ਵਿਰੋਧ ਵੀ ਹੋ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।   


Tags :


Des punjab
Shane e punjab
Des punjab