DES PANJAB Des punjab E-paper
Editor-in-chief :Braham P.S Luddu, ph. 403-293-9393
ਮੌਤ ਨੂੰ ਮਾਤ ਦੇ ਕੇ ਵਾਪਸ ਪਰਤ ਰਹੇ ਇਰਫਾਨ ਖਾਨ, ਮੈਡੀਕਲ ਟ੍ਰੀਟਮੈਂਟ ਹੋਇਆ ਖਤਮ
Date : 2018-10-26 PM 12:47:37 | views (32)

 ਮੁੰਬਈ,  ਬਾਲੀਵੁੱਡ ਦੇ ਮਸ਼ਹੂਰ ਐਕਟਰ ਇਰਫਾਨ ਖਾਨ ਨੇ ਇਸ ਸਾਲ ਸਾਰਿਆਂ ਨੂੰ ਆਪਣੀ ਬੀਮਾਰੀ ਬਾਰੇ ਦੱਸ ਕੇ ਹੈਰਾਨ ਕਰ ਦਿੱਤਾ ਸੀ। ਹੁਣ ਇਰਫਾਨ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ ਕਿ ਇਰਫਾਨ ਕੈਂਸਰ ਨੂੰ ਹਰਾ ਕੇ 7 ਮਹੀਨੇ ਬਾਅਦ ਜਲਦ ਹੀ ਮੁੰਬਈ ਆਉਣ ਵਾਲੇ ਹਨ। ਇਸ ਦੇ ਨਾਲ ਹੀ ਦੂਜੀ ਖੁਸ਼ਖਬਰੀ ਇਹ ਵੀ ਹੈ ਕਿ ਇਰਫਾਨ ਮੁੰਬਈ ਦੀ ਵਾਪਸੀ ਦੇ ਨਾਲ ਹੀ ਆਪਣੀ ਫਿਲਮ 'ਹਿੰਦੀ ਮੀਡੀਅਮ' ਦੇ ਸੀਕਵਲ ਦੀ ਸ਼ੂਟਿੰਗ ਵੀ ਸ਼ੁਰੂ ਕਰ ਦੇਣਗੇ। ਉਨ੍ਹਾਂ ਦੀ ਵਾਪਸੀ ਤੇ ਫਿਲਮ ਦੀ ਸ਼ੂਟਿੰਗ ਦੀ ਖਬਰ ਨੇ ਬਾਲੀਵੁੱਡ 'ਚ ਭੁਚਾਲ ਜਿਹਾ ਮਚਾ ਦਿੱਤਾ ਹੈ। ਇਰਫਾਨ ਦੀ ਵਾਪਸੀ ਬਾਰੇ ਖਬਰ ਹੈ ਕਿ ਉਹ ਇਕ-ਦੋ ਦਿਨ 'ਚ ਹੀ ਮੁੰਬਈ ਵਾਪਸ ਆ ਸਕਦੇ ਹਨ। ਇਰਫਾਨ ਨੇ ਆਪਣੇ ਇਲਾਜ ਦੌਰਾਨ ਆਪਣੀ ਸਿਹਤ ਸਬੰਧੀ ਹਰ ਖਬਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸਮੇਂ-ਸਮੇਂ 'ਤੇ ਸ਼ੇਅਰ ਕੀਤਾ ਹੈ। ਹੁਣ ਜੇਕਰ 'ਹਿੰਦੀ ਮੀਡੀਅਮ-2' ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਸ਼ੂਟਿੰਗ ਇਸੇ ਸਾਲ ਦਸੰਬਰ 'ਚ ਸ਼ੁਰੂ ਹੋ ਸਕਦੀ ਹੈ। ਫਿਲਮਮੇਕਰ ਇਰਫਾਨ ਨੂੰ ਮਿਲਣ ਹਾਲ ਹੀ 'ਚ ਲੰਡਨ ਗਏ ਸਨ, ਜਿੱਥੇ ਉਨ੍ਹਾਂ ਨੇ ਇਰਫਾਨ ਨੂੰ ਫਿਲਮ ਦੀ ਕਹਾਣੀ ਸੁਣਾਈ, ਜਿਸ ਨੂੰ ਸੁਣ ਕੇ ਇਰਫਾਨ ਖੁਸ਼ ਹੋ ਗਏ ਤੇ ਉਨ੍ਹਾਂ ਨੇ ਹਾਮੀ ਵੀ ਭਰ ਦਿੱਤੀ। ਦੱਸ ਦੇਈਏ ਕਿ ਇਰਫਾਨ ਦੀ ਵਾਪਸੀ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਨੇ ਵੀ ਸੁੱਖ ਦਾ ਸਾਹ ਲਿਆ ਹੋਵੇਗਾ। ਇਰਫਾਨ ਦੀ 'ਹਿੰਦੀ ਮੀਡੀਅਮ' 2017 ਦੀ ਵੱਡੀ ਹਿੱਟ ਫਿਲਮ ਸੀ ਤੇ ਉਮੀਦ ਹੈ ਕਿ ਠੀਕ ਹੋਣ ਤੋਂ ਬਾਅਦ ਇਰਫਾਨ ਦੀ ਇਸ ਫਿਲਮ ਦੇ ਸੀਕਵਲ ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲੇਗਾ। 


Tags :


Des punjab
Shane e punjab
Des punjab