DES PANJAB Des punjab E-paper
Editor-in-chief :Braham P.S Luddu, ph. 403-293-9393
ਸਲਮਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਵੇਗੀ ਪੰਜਾਬ ਦੀ ਖੂਬਸੂਰਤੀ
Date : 2018-10-25 PM 12:19:25 | views (47)

 ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਹੁਣ ਇਸ ਫਿਲਮ ਦਾ ਤੀਜਾ ਸ਼ੈਡਿਊਲ ਆਬੂ ਧਾਬੀ 'ਚ ਪੂਰਾ ਹੋਇਆ ਹੈ। ਇਸ ਨੂੰ ਲੈ ਕੇ ਹੁਣ ਖਬਰ ਹੈ ਕਿ ਫਿਲਮ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਪੰਜਾਬ 'ਚ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਦੀਵਾਲੀ ਤੋਂ ਬਾਅਦ ਪੰਜਾਬ ਦਾ ਸ਼ੂਟ ਸ਼ੁਰੂ ਕਰ ਸਕਦੀ ਹੈ। ਖਬਰਾਂ ਹਨ ਕਿ ਦੀਵਾਲੀ ਤੋਂ ਤੁਰੰਤ ਬਾਅਦ ਫਿਲਮ ਦਾ ਸ਼ੂਟ ਸ਼ੁਰੂ ਕਰ ਦਿੱਤਾ ਜਾਵੇਗਾ। ਇਸ 'ਚ ਫਿਲਮ ਦੇ ਪ੍ਰੋਡਿਊਸਰ ਪੰਜਾਬ ਦੀ ਖੂਬਸੂਰਤੀ ਨੂੰ ਆਪਣੀ ਫਿਲਮ 'ਚ ਇਸਤੇਮਾਲ ਕਰਨਾ ਚਾਹੁੰਦੇ ਹਨ। ਸਲਮਾਨ ਤੇ ਕੈਟਰੀਨਾ ਇੱਥੇ 'ਭਾਰਤ' ਦੇ ਇੰਟੈਂਸ ਪਾਰਟ ਦੀ ਸ਼ੂਟਿੰਗ ਕਰਨਗੇ। ਇਹ ਹਿੱਸਾ ਕਹਾਣੀ ਲਈ ਕਾਫੀ ਮਹੱਤਪੂਰਨ ਹੋਵੇਗਾ। ਇਸ 'ਚ ਭਾਰਤ-ਪਾਕਿਸਤਾਨ ਵੰਡ ਸਮੇਂ ਦੇ ਕੁਝ ਸੀਨ ਸ਼ੂਟ ਹੋਣੇ ਹਨ। ਇਸ ਦੇ ਅਗਲੇ ਸ਼ੈਡਿਊਲ ਲਈ ਪੰਜਾਬ 'ਚ ਕਾਫੀ ਵੱਡਾ ਸੈੱਟ ਵੀ ਤਿਆਰ ਕੀਤਾ ਜਾਵੇਗਾ। ਫਿਲਮ 'ਚ ਇਨ੍ਹਾਂ ਦੋਹਾਂ ਨਾਲ ਤੱਬੂ, ਦੀਸ਼ਾ ਪਟਾਨੀ, ਜੈਕੀ ਸ਼ਰਾਫ, ਨੌਰਾ ਫਤੇਹੀ ਤੇ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ।


Tags :


Des punjab
Shane e punjab
Des punjab