DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਰੀ: ਪੁੱਤ ਦੀ ਮੌਤ ਨਾਲ ਘਰ ਸੁੰਨਾ ਹੋ ਗਿਆ : ਰਿਆਨ ਡੋਇਡੇਲ ਦੇ ਪਿਤਾ ਪੀਟਰ, 17 ਸਾਲਾ ਲੜਕੇ ਦੀ ਸੜਕ ਹਾਦਸੇ 'ਚ ਹੋ ਗਈ ਸੀ ਮੌਤ
Date : 2018-10-23 PM 01:41:57 | views (83)

 ਕੈਲਗਰੀ,  ਪਿਛਲੇ ਹਫਤੇ ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਇਕ 17 ਸਾਲਾ ਲੜਕੇ ਰਿਆਨ ਡੋਇਡੇਲ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੂੰ ਅਜੇ ਤਕ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਪੁੱਤ ਸੱਚ-ਮੁੱਚ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਹੈ। ਰਿਆਨ ਡੋਇਡੇਲ ਦੇ ਪਿਤਾ ਪੀਟਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਨਾਲ ਘਰ ਸੁੰਨਾ ਹੋ ਗਿਆ ਹੈ ਅਤੇ ਉਹ ਵਾਰ-ਵਾਰ ਆਪਣੇ ਪੁੱਤ ਨੂੰ ਯਾਦ ਕਰ ਕੇ ਰੋ ਰਹੇ ਹਨ। ਰਿਆਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਮਿਊਜ਼ਿਕ ਵਜਾਉਣ ਦਾ ਬਹੁਤ ਸ਼ੌਂਕੀਨ ਸੀ। ਜਦ ਵੀ ਉਸ ਕੋਲ ਸਮਾਂ ਹੁੰਦਾ ਸੀ ਤਾਂ ਉਹ ਮਿਊਜ਼ਿਕ ਵਜਾਉਂਦਾ ਸੀ। ਸਾਰੇ ਘਰ 'ਚ ਉਸ ਦਾ ਸੁਰੀਲਾ ਸੰਗੀਤ ਗੂੰਜਦਾ ਸੀ ਪਰ ਹੁਣ ਇੰਨੀ ਚੁੱਪ ਸਹਿਣ ਨਹੀਂ ਹੋ ਰਹੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਵੀਰਵਾਰ ਨੂੰ ਰਿਆਨ ਦੀ ਕਾਰ ਉਲਟ ਬਾਜ਼ੀਆਂ ਖਾਂਦੀ ਹੋਈ ਡਿੱਗ ਗਈ ਅਤੇ ਇਸ 'ਚ ਅੱਗ ਲੱਗ ਗਈ। ਰਿਆਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਹਾਦਸੇ ਦੇ ਪਿਛਲੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਰਿਆਨ ਦੇ ਦੋਸਤਾਂ ਨੇ ਦੱਸਿਆ ਕਿ ਉਹ ਸਕੂਲ 'ਚ ਫੁੱਟਬਾਲ ਟੀਮ ਦਾ ਖਿਡਾਰੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਯਕੀਨ ਨਹੀਂ ਹੋ ਰਿਹਾ ਕਿ ਉਸ ਨਾਲ ਅਜਿਹਾ ਹੋਇਆ ਹੈ।


Tags :


Des punjab
Shane e punjab
Des punjab