DES PANJAB Des punjab E-paper
Editor-in-chief :Braham P.S Luddu, ph. 403-293-9393
ਮੁੰਬਈ ਹਵਾਈ ਅੱਡੇ 'ਤੇ ਰਨਵੇ ਬੰਦ ਹੋਣ ਕਾਰਨ 255 ਉਡਾਣਾਂ ਪ੍ਰਭਾਵਿਤ
Date : 2018-10-23 PM 01:24:16 | views (89)

 ਮੁੰਬਈ ਹਵਾਈ ਅੱਡੇ 'ਤੇ ਮੁਰੰਮਤ ਤੇ ਦੇਖਭਾਲ ਦੇ ਕੰਮ ਕਾਰਨ ਦੋਵੇਂ ਰਨਵੇ ਦੇ 6 ਘੰਟੇ ਤਕ ਬੰਦ ਰਹਿਣ ਕਾਰਨ ਬੁੱਧਵਾਰ ਨੂੰ ਕਰੀਬ 255 ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਦੂਜੇ ਸਭ ਤੋਂ ਰੁੱਝੇ ਹਵਾਈ ਅੱਡੇ 'ਤੇ ਮੁੱਖ ਰਨਵੇ ਤੇ ਇਕ ਹੋਰ ਰਨਵੇ ਨੂੰ ਦਿਨ 'ਚ 11 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਾਮ ਪੰਜ ਵਜੇ ਤੋਂ ਬਾਅਦ ਸੰਚਾਲਨ ਆਮ ਹੋਇਆ। ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਦਿਨ 'ਚ ਔਸਤਨ 1,000 ਉਡਾਣਾਂ ਦੀ ਆਵਾਜਾਈ ਹੁੰਦੀ ਹੈ। ਇਥੇ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਸੰਯੁਕਤ ਉੱਦਮ ਕੰਪਨੀ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ 2 ਪੜਾਅਵਾਂ 'ਚ ਰਨਵੇ ਦੀ ਦੇਖਭਾਵ ਤੇ ਮੁਰੰਮਤ ਦਾ ਕੰਮ ਕਰ ਰਹੀ ਹੈ। ਪਹਿਲੇ ਪੜਾਅ 'ਚ ਇਹ ਕੰਮ ਇਸ ਮਹੀਨੇ ਪ੍ਰਸਤਾਵਿਤ ਸੀ ਜਦਕਿ ਦੂਜਾ ਪੜਾਅ 7 ਫਰਵਰੀ ਤੇ 30 ਮਾਰਚ (21 ਮਾਰਚ ਛੱਡ ਕੇ) ਵਿਚਾਲੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ 11 ਵਜੇ ਤੋਂ 5 ਵਜੇ ਦੇ ਵਿਚਾਲੇ ਚੱਲੇਗਾ। ਐੱਮ.ਆਈ.ਏ.ਐੱਲ. 'ਚ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦਾ 26 ਫੀਸਦੀ ਜਦਕਿ ਜੀ.ਵੀ.ਕੇ. ਸਮੂਹ ਦੀ ਅਗਵਾਈ ਵਾਲੀ ਕੰਪਨੀ ਦੀ 74 ਫੀਸਦੀ ਹਿੱਸੇਦਾਰੀ ਹੈ।


Tags :


Des punjab
Shane e punjab
Des punjab