DES PANJAB Des punjab E-paper
Editor-in-chief :Braham P.S Luddu, ph. 403-293-9393
ਸੁਪਰੀਮ ਕੋਰਟ ਦਾ ਹੁਕਮ : ਦੀਵਾਲੀ 'ਤੇ ਸਿਰਫ 2 ਘੰਟੇ ਲਈ ਚਲਾਏ ਜਾਣਗੇ ਪਟਾਕੇ
Date : 2018-10-23 PM 01:22:44 | views (90)

 ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਦੇਸ਼ 'ਚ ਕੁਝ ਸ਼ਰਤਾਂ ਨਾਲ ਪਟਾਕਿਆਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਕੋਰਟ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਘੱਟ ਪ੍ਰਦੂਸ਼ਣ ਵਾਲੇ ਪਟਾਕਿਆਂ ਦੀ ਵਰਤੋਂ ਹੋਵੇ ਤਾਂ ਜੋ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਫੈਸਲੇ ਦੇ ਬਾਅਦ ਸਾਫ ਹੈ ਕਿ ਇਸ ਦੀਵਾਲੀ 'ਤੇ ਦੇਸ਼ 'ਚ ਪਟਾਕਿਆਂ ਦੀ ਗੂੰਜ ਜ਼ਰੂਰ ਸੁਣਾਈ ਦਵੇਗੀ ਅਤੇ ਲੋਕ ਧਮਾਕੇਦਾਰ ਅੰਦਾਜ 'ਚ ਦੀਵਾਲੀ ਦਾ ਆਨੰਦ ਮਾਣ ਸਕਣਗੇ। ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ। ਕੋਰਟ ਮੁਤਾਬਕ ਦੀਵਾਲੀ 'ਤੇ ਲੋਕ ਰਾਤ 8 ਵਜੇ ਤੋਂ 10 ਵਜੇ ਤੱਕ, ਕ੍ਰਿਸਮਸ ਅਤੇ ਨਿਊ ਈਯਰ 'ਤੇ ਰਾਤੀ 11.45ਤੋਂ 12.15 ਤੱਕ ਹੀ ਪਟਾਕੇ ਚਲਾ ਸਕਣਗੇ। ਇਸ ਦੇ ਇਲਾਵਾ ਕੋਈ ਵੀ ਪਟਾਕੇ ਵੇਚਣ ਵਾਲਾ ਦੁਕਾਨਦਾਰ ਆਨਲਾਈਨ ਪਟਾਕੇ ਨਹੀਂ ਵੇਚ ਸਕੇਗਾ।


Tags :


Des punjab
Shane e punjab
Des punjab