DES PANJAB Des punjab E-paper
Editor-in-chief :Braham P.S Luddu, ph. 403-293-9393
ਦਿੱਲੀ 'ਚ ਹਵਾ ਦੀ ਗੁਣਵੱਤਾ ਖਰਾਬ, ਹੋਰ ਵਿਗੜਨ ਦਾ ਡਰ
Date : 2018-10-21 PM 01:49:04 | views (63)

 ਨਵੀਂ ਦਿੱਲੀ—ਦਿੱਲੀ ਦੀ ਹਵਾ ਦੀ ਗੁਣਵੱਤਾ ਲਗਾਤਾਰ ਦੂਜੇ ਦਿਨ ਐਤਵਾਰ ਵੀ ਬੇਹੱਦ ਖਰਾਬ ਸ਼੍ਰੇਣੀ 'ਚ ਰਹੀ। ਅਧਿਕਾਰੀਆਂ ਨੇ ਚੌਕਸ ਕੀਤਾ ਹੈ ਕਿ ਆਉਂਦੇ ਕੁਝ ਦਿਨਾਂ ਦੌਰਾਨ ਇਹ ਹੋਰ ਵੀ ਵਿਗੜ ਸਕਦੀ ਹੈ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਟਾ ਮੁਤਾਬਕ ਦਿੱਲੀ 'ਚ ਐਤਵਾਰ ਹਵਾ ਦਾ ਗੁਣਵੱਤਾ ਸੂਚਕ ਅੰਕ ਕੁੱਲ ਮਿਲਾ ਕੇ 301 ਸੀ ਜਿਸ ਨੂੰ 'ਬਹੁਤ ਖਰਾਬ' ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਸ਼ਨੀਵਾਰ ਵੀ ਦਿੱਲੀ 'ਚ ਧੁੰਦ ਛਾਈ ਰਹੀ ਅਤੇ ਇਥੇ ਗੁਣਵੱਤਾ ਸੂਚਕ ਅੰਕ 324 ਹੋ ਗਿਆ ਸੀ।

ਮੋਟਰ-ਗੱਡੀਆਂ ਦਾ ਪ੍ਰਦੂਸ਼ਣ ਹਵਾ ਦੀ ਗੁਣਵੱਤਾ ਨੂੰ ਕਰ ਰਿਹੈ ਖਰਾਬ
ਇਕ ਅਧਿਕਾਰੀ ਨੇ ਦੱਸਿਆ ਕਿ ਹਵਾ ਦੀ ਗੁਣਵੱਤਾ ਨੂੰ ਖਰਾਬ ਕਰਨ ਪਿੱਛੇ ਮੋਟਰਗੱਡੀਆਂ ਅਤੇ ਉਸਾਰੀ ਦੇ ਕੰਮਾਂ ਕਾਰਨ ਹੋਣ ਵਾਲਾ ਪ੍ਰਦੂਸ਼ਣ ਮੁੱਖ ਰੂਪ 'ਚ ਜ਼ਿੰਮੇਵਾਰ ਹੈ। ਕਿਸੇ ਹੱਦ ਤਕ ਹਵਾ ਦੀ ਦਿਸ਼ਾ ਵੀ ਜ਼ਿੰਮੇਵਾਰ ਹੈ। ਇਸ ਸਮੇਂ ਹਵਾ ਪਰਾਲੀ ਸਾੜਨ ਵਾਲੇ ਇਲਾਕਿਆਂ ਵਲੋਂ ਦਿੱਲੀ ਵਲ ਆ ਰਹੀ ਹੈ। ਨਾਸਾ ਵਲੋਂ ਭੇਜੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ ਪੰਜਾਬ ਤੇ ਹਰਿਆਣਾ 'ਚ ਬੇਹਿਸਾਬੀ ਪਰਾਲੀ ਸਾੜੀ ਗਈ।

Tags :


Des punjab
Shane e punjab
Des punjab