DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਦੀ ਵਿੰਡੀਜ਼ 'ਤੇ ਧਮਾਕੇਦਾਰ ਜਿੱਤ
Date : 2018-10-21 PM 01:37:48 | views (58)

  ਗੁਹਾਟੀ—ਕਪਤਾਨ ਵਿਰਾਟ ਕੋਹਲੀ (140) ਤੇ ਉਪ ਕਪਤਾਨ ਰੋਹਿਤ ਸ਼ਰਮਾ (ਅਜੇਤੂ 152) ਦੇ ਤੂਫਾਨੀ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ  246 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਦੇ 322 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰਦਿਆਂ ਐਤਵਾਰ ਨੂੰ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਵਿਰਾਟ ਤੇ ਰੋਹਿਤ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਅਜਿਹਾ ਨਜ਼ਾਰਾ ਪੇਸ਼ ਕੀਤਾ, ਜਿਸ ਨੂੰ ਗੁਹਾਟੀ ਦੇ ਦਰਸ਼ਕ ਤੇ ਭਾਰਤੀ ਕ੍ਰਿਕਟ ਪ੍ਰੇਮੀ ਲੰਬੇ ਸਮੇਂ ਤਕ ਯਾਦ ਰੱਖਣਗੇ। ਵੈਸਟਇੰਡੀਜ਼ ਨੇ ਸ਼ਿਮਰੋਨ ਹੈੱਟਮਾਇਰ (106) ਦੇ ਤੂਫਾਨੀ ਸੈਂਕੜਿਆਂ ਨਾਲ 50 ਓਵਰਾਂ ਵਿਚ 8 ਵਿਕਟਾਂ 'ਤੇ 322 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਦੋਵੇਂ ਭਾਰਤੀ ਧਾਕੜ ਬੱਲੇਬਾਜ਼ਾਂ ਨੇ ਅਜਿਹੀ ਬੱਲੇਬਾਜ਼ੀ ਕੀਤੀ, ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਇਸ ਪਿੱਚ 'ਤੇ 400 ਦਾ ਸਕੋਰ ਵੀ ਹੁੰਦਾ ਤਾਂ ਉਹ ਵੀ ਘੱਟ ਪੈ ਜਾਂਦਾ। ਭਾਰਤ ਨੇ 42.1 ਓਵਰਾਂ ਵਿਚ 2 ਵਿਕਟਾਂ 'ਤੇ 326 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। 


Tags :


Des punjab
Shane e punjab
Des punjab