DES PANJAB Des punjab E-paper
Editor-in-chief :Braham P.S Luddu, ph. 403-293-9393
ਨਹੀਂ ਚਲਿਆ 'ਨਮਸਤੇ ਇੰਗਲੈਂਡ' ਦਾ ਜਾਦੂ
Date : 2018-10-21 PM 01:29:04 | views (31)

 ਮੁੰਬਈ, ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 'ਨਮਸਤੇ ਇੰਗਲੈਂਡ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਬਾਕਸ ਆਫਿਸ 'ਤੇ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਸੂਤਰਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 1.90 ਕਰੋੜ ਅਤੇ ਦੂਜੇ ਦਿਨ ਸ਼ਨੀਵਾਰ 4.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 6.30 ਕਰੋੜ ਕਾਰੋਬਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 'ਨਮਸਤੇ ਇੰਗਲੈਂਡ' 'ਚ ਅਰਜੁਨ ਚੋਪੜਾ ਤੇ ਪਰਿਣੀਤੀ ਚੋਪੜਾ ਅਹਿਮ ਭੂਮਿਕਾਵਾਂ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 35 ਕਰੋੜ ਹੈ। ਫਿਲਮ ਨੂੰ 1,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags :


Des punjab
Shane e punjab
Des punjab