DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਟੋਰਾਂਟੋ ਦੀਆਂ ਚੋਣਾਂ 47 ਵਾਰਡਾਂ ਵਿਚ ਹੋਣਗੀਆਂ ਜਾਂ 25 ਵਾਰਡਾਂ ਵਿਚ, ਫੈਸਲਾ ਆਉਣਾ ਬਾਕੀ
Date : 2018-10-19 PM 01:35:19 | views (87)

 ਟੋਰਾਂਟੋ, ਟੋਰਾਂਟੋ ਵਿੱਚ ਹੋਣ ਜਾ ਰਹੀਆਂ ਚੋਣਾਂ 47 ਵਾਰਡਾਂ ਵਿੱਚ ਹੋਣਗੀਆਂ ਜਾਂ ਘੱਟ ਕੇ 25 ਵਾਰਡਾਂ ਤੱਕ ਸੀਮਤ ਰਹਿ ਜਾਣਗੀਆਂ, ਇਸ ਬਾਰੇ ਅਦਾਲਤ ਦਾ ਫੈਸਲਾ ਬੁੱਧਵਾਰ ਸਵੇਰੇ 10:00 ਵਜੇ ਆਵੇਗਾ। ਪਰ ਹੋ ਸਕਦਾ ਹੈ ਕਿ ਇਹ ਫੈਸਲਾ ਸਿਰਫ 48 ਘੰਟਿਆਂ ਲਈ ਹੀ ਰਹਿ ਗਏ ਹਨ। ਅਜਿਹਾ ਉਸ ਸੂਰਤ ਵਿੱਚ ਹੋ ਸਕਦਾ ਹੈ ਜੇ ਪ੍ਰੋਵਿੰਸ ਸਿਟੀ ਕਾਉਂਸਲ ਦੇ ਆਕਾਰ ਵਿੱਚ ਕਟੌਤੀ ਕਰਨ ਲਈ ਨਵਾਂ ਬਿੱਲ ਪੇਸ਼ ਕਰਨ ਦੀਆਂ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧੇ। ਪਰ ਇਸ ਦੇ ਬਾਵਜੂਦ ਕਾਨੂੰਨੀ ਚੁਣੌਤੀ ਖਤਮ ਨਹੀਂ ਹੋਣ ਵਾਲੀ। ਕੋਰਟ ਆਫ ਅਪੀਲ ਦੇ ਤਿੰਨ ਜੱਜਾਂ ਦੇ ਪੈਨਲ, ਜਿਸ ਵਿੱਚ ਐਸੋਸਿਏਟ ਚੀਫ ਜਸਟਿਸ ਅਲੈਗਜੈ਼ਂਡਰਾ ਹੌਏ, ਜਸਟਿਸ ਰੌਬਰਟ ਸ਼ਾਰਪ ਤੇ ਜਸਟਿਸ ਗੈਰੀ ਟਰੌਟਰ ਸ਼ਾਮਲ ਹਨ, ਨੇ ਓਸਗੁੱਡ ਹਾਲ ਵਿੱਚ ਮੰਗਲਵਾਰ ਨੂੰ ਤਰਕ ਸੁਣੇ। ਹੁਣ ਜਦੋਂ 22 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਤਾਂ ਕੋਰਟ ਆਫ ਅਪੀਲ ਦਾ ਫੈਸਲਾ ਚੋਣਾਂ ਲਈ ਹਮੇਸ਼ਾਂ ਵਾਸਤੇ ਵਾਰਡ ਢਾਂਚੇ ਨੂੰ ਨਿਰਧਾਰਤ ਕਰ ਸਕਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇ ਬਿੱਲ 31, ਕੁਈਨਜ਼ ਪਾਰਕ ਵਿੱਚ ਵੋਟਿੰਗ ਲਈ ਜਾਂਦਾ ਹੈ ਤਾਂ ਵਿਧਾਨਸਭਾ ਦੇ ਵਿਲੱਖਣ ਵੀਕੈਂਡ ਤੇ ਰਾਤ ਨੂੰ ਰੱਖੇ ਗਏ ਵਿਸ਼ੇਸ਼ ਸੈਸ਼ਨ ਤੋਂ ਬਾਅਦ ਵੀਰਵਾਰ ਨੂੰ ਇਸ ਦੇ ਪਾਸ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕਾਉਂਸਲ ਨੇ ਸਿਟੀ ਦੀ ਲੀਗਲ ਟੀਮ ਨੂੰ ਇਹ ਹਦਾਇਤ ਦਿੱਤੀ ਸੀ ਕਿ ਜੇ ਬਿੱਲ 31 ਕਾਨੂੰਨ ਦਾ ਰੂਪ ਲੈ ਲੈਂਦਾ ਹੈ ਤਾਂ ਉਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇ।


Tags :
Most Viewed News


Des punjab
Shane e punjab
Des punjab