DES PANJAB Des punjab E-paper
Editor-in-chief :Braham P.S Luddu, ph. 403-293-9393
ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਸੁਰਖੀਆਂ 'ਚ
Date : 2018-10-19 PM 12:51:31 | views (38)

 ਮੁੰਬਈ ,  ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਹਿਨਾ ਖਾਨ ਅੱਜਕਲ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ 'ਕੋਮੋਲੀਕਾ' ਦੇ ਕਿਰਦਾਰ ਨਾਲ ਖੂਬ ਸੁਰਖੀਆਂ ਬਟੋਰ ਰਹੀ ਹੈ। ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਖਾਸ ਦੋਸਤਾਂ ਤੇ ਪ੍ਰੇਮੀ ਰੌਕੀ ਨਾਲ ਜਨਮਦਿਨ ਮਨਾਇਆ। ਦੱਸ ਦੇਈਏ ਕਿ ਹਿਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਟ੍ਰਡੀਸ਼ਨਲ ਡਰੈੱਸ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਿਨਾ ਦੀ ਫੈਸ਼ਨ ਸੈਂਸ ਦਾ ਉਂਝ ਵੀ ਕੋਈ ਜਵਾਬ ਨਹੀਂ ਹੈ। 'ਬਿੱਗ ਬੌਸ 11' 'ਚ ਨਜ਼ਰ ਆਉਣ ਤੋਂ ਬਾਅਦ ਹਿਨਾ ਲੋਕਾਂ ਲਈ ਫੈਸ਼ਨ-ਆਈਕਨ ਬਣ ਗਈ ਹੈ। ਇਸ ਦੇ ਚੱਲਦੇ 2018 'ਚ ਹਿਨਾ ਨੂੰ ਸਟਾਈਲਿਸ਼ ਦੀਵਾ ਦਾ ਐਵਾਰਡ ਵੀ ਮਿਲ ਚੁੱਕਾ ਹੈ।


Tags :


Des punjab
Shane e punjab
Des punjab