DES PANJAB Des punjab E-paper
Editor-in-chief :Braham P.S Luddu, ph. 403-293-9393
UEFA ਨੇ ਰੂਸੀ ਫੁੱਟਬਾਲ ਕਲੱਬ 'ਤੇ ਲਾਇਆ ਬੈਨ
Date : 2018-10-18 PM 01:29:54 | views (79)

 ਜਿਊਰਿਖ : ਯੂਰੋਪੀਅਨ ਫੁੱਟਬਾਲ ਸੰਸਥਾ (ਯੂ. ਈ. ਐੱਫ. ਏ.) ਨੇ ਰੂਸ ਦੇ ਫੁੱਟਬਾਲ ਕਲੱਬ ਰੂਬੀਨ ਕਜਾਨ ਨੂੰ ਤੈਅ ਨਿਰਧਾਰਤ ਸੀਮਾ ਤੋਂ ਵੱਧ ਪੈਸਾ ਖਰਚ ਕਰਨ ਦੇ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਇਕ ਸਾਲ ਲਈ ਸਸਪੈਂਡ ਕਰ ਦਿੱਤਾ ਹੈ। ਯੂ. ਈ. ਐੱਫ. ਏ. ਨੇ ਵੀਰਵਾਰ ਨੂੰ ਜਾਰੀ ਆਪਣੇ ਬਿਆਨ ਵਿਚ ਦੱਸਿਆ ਕਿ ਵਿਤੀ ਪਾਰਦਰਸ਼ਿਤਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਲੱਬ ਯੂਰੋਪ ਲਈ ਕੁਆਲੀਫਾਈ ਕਰ ਲੈਂਦਾ ਹੈ ਤਾਂ ਅਗਲੇ 2 ਸੈਸ਼ਨ ਲਈ ਇਹ ਕਰਾਰ ਅਸਰਦਾਰ ਹੋਵੇਗਾ।  ਫੁੱਟਬਾਲ ਸੰਸਥਾ ਨੇ ਕਿਹਾ ਕਿ ਕਜਾਨ ਕਲੱਬ ਨੂੰ ਯੂ. ਈ. ਐੱਫ. ਏ. ਦੇ ਅਗਲੇ ਸਾਲ ਚੈਂਪੀਅਨਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਜਿਹੇ 'ਚ ਜੇਕਰ ਕਲੱਬ ਕੁਆਲੀਫਾਈ ਕਰ ਲੈਂਦਾ ਹੈ ਤਾਂ ਅਗਲੇ 2 ਸੈਸ਼ਨਾਂ ਲਈ ਇਹ ਕਰਾਰ ਲਾਗੂ ਹੋਵੇਗਾ ਅਤੇ ਉਹ ਇਸ ਵਿਚ ਨਹੀਂ ਖੇਡ ਸਕੇਗਾ। ਯੂ. ਈ. ਐੱਫ. ਏ. ਨੇ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਇਸ ਨੂੰ ਸਮਝੌਤਾ ਕਰਾਰ ਦੇ ਨਿਯਮ ਵਿਚ ਉਲੰਘਣਾ ਦੱਸਿਆ। ਯੂ. ਈ. ਐੱਫ. ਏ. ਨੇ ਅਮੀਰ ਕਲੱਬ ਮਾਲਕਾਂ ਨੂੰ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਲੱਬ ਵਿਚ ਨਿਵੇਸ਼ ਕਰਨ ਤੋਂ ਰੋਕਿਆ। ਆਪਣੀ ਟੀਮ ਦੀ ਗਿਣਤੀ ਨੂੰ ਵਧਾਉਣ ਅਤੇ ਵੱਧ ਖਿਡਾਰੀ ਰੱਖਣ ਲਈ ਫਾਈਨੈਂਸ਼ਲ ਫੇਅਰ ਪਲੇ ਜਾਂ ਵਿਤੀ ਇਮਾਨਦਾਰੀ ਵਰਗੇ ਨਿਯਮ ਨੂੰ ਲਾਗੂ ਕੀਤਾ ਹੈ।


Tags :
Most Viewed News


Des punjab
Shane e punjab
Des punjab