DES PANJAB Des punjab E-paper
Editor-in-chief :Braham P.S Luddu, ph. 403-293-9393
ਏਸ਼ੀਆਈ ਜੂਨੀਅਰ ਕੁਸ਼ਤੀ 'ਚ ਪਹਿਲੀ ਵਾਰ ਉਤਰੇਗੀ ਭਾਰਤੀ ਅੰਡਰ-15 ਟੀਮ
Date : 2018-10-18 PM 01:28:27 | views (92)

 ਭਾਰਤੀ ਕੁਸ਼ਤੀ ਮਹਾਸੰਘ (ਡਬਲਿਯੂ. ਐੱਫ. ਆਈ.) ਨੇ 16 ਨਵੰਬਰ ਤੋਂ ਜਾਪਾਨ ਦੇ ਫੁਜੀ ਮੀ ਵਿਚ ਹੋਣ ਵਾਲੀ ਏਸ਼ੀਆਈ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਲਈ ਲੜਕੀਆਂ ਦੀ 10 ਮੈਂਬਰੀ ਅੰਡਰ-15 ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਏਸ਼ੀਆਈ ਪੱਧਰ ਟੂਰਨਾਮੈਂਟ ਵਿਚ ਅੰਡਰ-15 ਭਾਰਤੀ ਕੁਸ਼ਤੀ ਟੀਮ ਹਿੱਸਾ ਲਵੇਗੀ। ਕੁਸ਼ਤੀ ਮਹਾਸੰਘ ਦੀ ਇਹ ਕੋਸ਼ਿਸ਼ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ। ਟੀਮ ਵਿਚ ਸ਼ਾਮਲ ਕੀਤੀਆਂ ਗਈਆਂ ਸਾਰੀਆਂ ਖਿਡਾਰਨਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਮੇਰਠ ਵਿਚ ਹੋਈ ਰਾਸ਼ਟਰੀ ਅੰਡਰ-15 ਚੈਂਪੀਅਨਸ਼ਿਪ ਦੇ ਅਲੱਗ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 10 ਮੈਂਬਰੀ ਟੀਮ ਵਿਚ 8 ਪਹਿਲਵਾਨ ਹਰਿਆਣਾ ਤੋਂ, 2 ਮੱਧ-ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਹਨ। ਟੀਮ : ਪੂਜਾ ਰਾਣੀ (33 ਕਿ.ਗ੍ਰਾ), ਕੋਮਲ (36), ਪਿੰਕੀ (39), ਸਵੀਟੀ (42), ਅੰਤਿਮ (46), ਪ੍ਰਿਆਂਸ਼ੀ ਪ੍ਰਜਾਪਤ (50), ਪ੍ਰਤਿਭਾ ਜਾਂਗੂ (54), ਭਾਗਸ਼੍ਰੀ (58), ਸਿਤੂ (62), ਸੁਨੀਤਾ (66)।


Tags :
Most Viewed News


Des punjab
Shane e punjab
Des punjab