DES PANJAB Des punjab E-paper
Editor-in-chief :Braham P.S Luddu, ph. 403-293-9393
ਜੋਧਪੁਰ ਦੇ ਆਲੀਸ਼ਾਨ ਮਹਿਲ 'ਚ ਹੋਵੇਗਾ ਪ੍ਰਿਯੰਕਾ-ਨਿੱਕ ਦਾ ਵਿਆਹ
Date : 2018-10-18 PM 01:27:05 | views (76)

 ਮੁੰਬਈ, ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਕ ਵਾਰ ਫਿਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਨਿਕ ਜੋਨਸ ਨੇ ਪ੍ਰਿਯੰਕਾ ਨੂੰ ਉਸ ਦੇ ਬਰਥਡੇ 'ਤੇ ਪ੍ਰਪੋਜ਼ ਕੀਤਾ ਸੀ ਅਤੇ ਉਸ ਨੂੰ ਰਿੰਗ ਪਹਿਨਾਈ ਸੀ। ਇਸ ਗੱਲ ਦੀ ਜਾਣਕਾਰੀ ਪਰਿਣਿਤੀ ਚੋਪੜਾ ਮੁੰਬਈ ਆ ਕੇ ਪ੍ਰਿਯੰਕਾ ਨੇ ਰੋਕਾ ਸੈਰੇਮਨੀ ਕੀਤੀ, ਜਿਸ 'ਚ ਨਿੱਕ ਤੇ ਉਸ ਦੇ ਪਰਿਵਾਰ ਵਾਲੇ ਸ਼ਾਮਲ ਹੋਏ ਸਨ। ਹੁਣ ਖਬਰ ਆ ਰਹੀ ਹੈ ਕਿ ਪ੍ਰਿਯੰਕਾ ਤੇ ਨਿਕ ਦੇ ਵਿਆਹ ਦੀ ਤਾਰੀਖ ਫਿਕਸ ਹੋ ਗਈ ਹੈ। 2 ਦਸੰਬਰ ਨੂੰ ਪ੍ਰਿਯੰਕਾ-ਨਿੱਕ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ ਹੈ। ਵਿਆਹ ਸਮਾਰੋਹ 3 ਦਿਨ ਯਾਨੀ 30 ਨਵੰਬਰ ਤੋਂ 2 ਦਸੰਬਰ ਤੱਕ ਚਲੇਗਾ। ਖਬਰ ਹੈ ਕਿ ਵਿਆਹ ਲਈ ਰਾਜਸਥਾਨ ਦੇ ਆਲੀਸ਼ਾਨ ਹੋਟਲ ਉਮੇਦ ਭਵਨ ਪੈਲੇਸ ਨੂੰ ਬੁੱਕ ਕਰਵਾਇਆ ਗਿਆ ਹੈ। ਹੋਟਲ ਬਣ ਚੁੱਕੇ ਇਸ ਪੈਲੇਸ ਦਾ ਨਾਂ ਕਦੇ ਮਹਾਰਾਜਾ ਉਮੇਦ ਸਿੰਘ ਦੇ ਪੌਤਰ ਨੇ ਦਿੱਤਾ ਸੀ। ਇਹ ਹੋਟਲ ਦੁਨੀਆ ਦਾ ਸਭ ਤੋਂ ਵੱਡਾ ਛੇਵਾਂ ਪ੍ਰਾਈਵੇਟ ਰੈਜਿਡੇਂਸ ਪੈਲੇਸ ਵੀ ਹੈ। ਇਸ 'ਚ ਕੁਲ 347 ਕਮਰੇ ਹਨ। ਹੁਣ ਇਹ 5 ਸਟਾਰ ਹੋਟਲ ਬਣ ਚੁੱਕਾ ਹੈ। ਇਹ ਪੈਲੇਸ ਕਰੀਬ 26 ਏਕੜ 'ਚ ਫੈਲ੍ਹਿਆ ਹੋਇਆ ਹੈ ਤੇ ਜੋਧਪੁਰ ਰੇਵਲੇ ਸਟੇਸ਼ਨ ਤੋਂ ਕੁਝ ਹੀ ਦੂਰੀ 'ਤੇ ਹੈ। ਇਸ ਹੋਟਲ ਅੰਦਰ ਮਿਨੀ ਬਾਰ, ਪੂਲ, ਫਿਟਨੈੱਸ ਸੈਂਟਰ ਸਮੇਤ ਫਰਸਟ ਕਲਾਸ ਸੁਵਿਧਾਵਾਂ ਹਨ। ਆਪਣੀ ਮਹਿਮਾਨ ਨਵਾਜੀ ਤੇ ਸ਼ਾਹੀ ਅੰਦਾਜ਼ ਕਾਰਨ ਇਹ ਹੋਟਲ ਟੂਰੀਸਟ ਦਾ ਪਸੰਦੀਦਾ ਸਥਾਨ ਬਣ ਗਿਆ ਹੈ।


Tags :


Des punjab
Shane e punjab
Des punjab