DES PANJAB Des punjab E-paper
Editor-in-chief :Braham P.S Luddu, ph. 403-293-9393
ਸੰਨਿਆਸ ਤੋਂ ਬਾਅਦ ਅਮਰੀਕੀ ਸਕੀਅਰ ਲਿੰਡਸੇ ਬਣਨਾ ਚਾਹੁੰਦੀ ਹੈ 'ਬਾਂਡ ਗਰਲ'
Date : 2018-10-16 PM 01:08:10 | views (92)

 ਨਵੀਂ ਦਿੱਲੀ : ਅਮਰੀਕਾ ਦੀ ਮਸ਼ਹੂਰ ਸਕੀਅਰ ਲਿੰਡਸੇ ਵਾਨ ਨੇ ਅਚਾਨਕ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 2 ਵਾਰ ਓਲੰਪਿਕ ਸੋਨ ਤਮਗਾ ਜਿੱਤਣ ਵਾਲੀ ਲਿੰਡਸੇ ਨੇ ਹਾਲਾਂਕਿ ਬੀਤੇ ਦਿਨੀ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਹਾਲੀਵੁੱਡ ਫਿਲਮਾਂ ਵਿਚ ਜਾਣ ਬਾਰੇ ਸੋਚ ਰਹੀ ਹੈ। ਹੁਣ ਲਿੰਡਸੇ ਨੇ ਸੰਨਿਆਸ ਲੈ ਕੇ ਇਸ ਦਿਸ਼ਾ ਵਲ ਕਦਮ ਵਧਾਉਣਾ  ਮਿੱਥ  ਲਿਆ ਹੈ। ਦਰਅਸਲ ਲਿੰਡਸੇ ਬਚਪਨ ਤੋਂ ਹੀ ਸੁਪਰਹੀਰੋ ਦਾ ਕਿਰਦਾਰ ਨਿਭਾਉਣ ਦੀ ਖੁਆਈਸ਼ ਰੱਖਦੀ ਸੀ। ਸ਼ਾਇਦ ਇਸੇ ਸੋਚ ਕਾਰਨ ਉਸ ਨੇ ਸਕੀਇੰਗ ਵਰਗੀ ਐਡਵੈਂਚਰ ਵਾਲੀ ਖੇਡ ਨੂੰ ਚੁਣਿਆ। ਲਿੰਡਸੇ ਨੂੰ ਮਸ਼ਹੂਰ ਜਾਸੂਸ ਜੇਮਸ ਬਾਂਡ ਦੀਆਂ ਫਿਲਮਾਂ ਵੀ ਕਾਫੀ ਪਸੰਦ ਹਨ। ਉਹ ਹਮੇਸ਼ਾ ਤੋਂ ਖੁਦ ਨੂੰ ਇਕ ਬਾਂਡ ਗਰਲ ਦੇ ਤੌਰ 'ਤੇ ਦੇਖਦੀ ਸੀ। ਉਸ ਦਾ ਕਹਿਣਾ ਹੈ ਕਿ ਉਹ ਐਕਸ਼ਨ ਫਿਲਮਾਂ ਨੂੰ ਲੈ ਕੇ ਇੰਨੀ ਆਸਵੰਦ ਹੈ ਕਿ ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਸਾਰੇ ਐਕਸ਼ਨ ਸਿਤਾਰਿਆਂ ਨੂੰ ਪਿੱਛੇ ਛੱਡ ਦੇਵੇਗੀ। ਲਿੰਡਸੇ ਮਾਰੀਆ ਸ਼ਾਰਾਪੋਵਾ, ਦਿ ਰੌਕ ਤੇ ਰੌਂਡਾ ਰੌਸੀ ਦੀ ਵੀ ਜਬਰਦਸਤ ਫੈਨ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਸਟਾਰਸ ਨੇ ਜਿਸ ਤਰੀਕੇ ਨਾਲ ਆਪਣੇ ਕਰੀਅਰ ਨੂੰ ਸਫਲਤਾ ਦੇ ਰਾਹ 'ਤੇ ਪਹੁੰਚਾਇਆ ਹੈ ਉਹ ਕਾਬਿਲ-ਏ-ਤਾਰੀਫ ਹੈ। ਜ਼ਿਕਰਯੋਗ ਹੈ ਕਿ ਲਿੰਡਸੇ ਅਜੇ ਆਈਸ ਹਾਕੀ ਸਟਾਰ ਪੀ. ਕੇ. ਸੁਬਨ ਨੂੰ ਡੇਟ ਕਰ ਰਹੀ ਹੈ। ਇਸ ਤੋਂ ਪਹਿਲਾਂ 2007 ਵਿਚ ਉਸ ਨੇ ਯੂ. ਐੱਸ. ਸਕੀ ਟੀਮ ਐਥਲੀਟ ਥਾਮਸ ਵਾਨ ਦੇ ਨਾਲ ਵਿਆਹ ਕੀਤਾ ਸੀ ਪਰ ਇਹ ਵਿਆਹ ਸਿਰਫ 6 ਸਾਲ ਹੀ ਚਲ ਸਕਿਆ। ਇਸ ਤੋਂ ਬਾਅਦ ਲਿੰਡਸੇ ਨੂੰ ਮਸ਼ਹੂਰ ਗੋਲਫਰ ਟਾਈਗਰ ਵੁਡਸ ਦੇ ਨਾਲ ਵੀ ਦੇਖਿਆ ਗਿਆ ਸੀ।


Tags :


Des punjab
Shane e punjab
Des punjab