DES PANJAB Des punjab E-paper
Editor-in-chief :Braham P.S Luddu, ph. 403-293-9393
40 ਕਰੋੜ ਤੋਂ ਪਾਰ ਪਹੁੰਚੀ 'ਅੰਧਾਧੁਨ'
Date : 2018-10-15 PM 01:23:19 | views (89)

 ਮੁੰਬਈ ,  ਸ਼੍ਰੀਰਾਮ ਰਾਘਵਨ ਦੀ ਫਿਲਮ 'ਅੰਧਾਧੁਨ' ਸਿਨੇਮਾਘਰਾਂ ਦੀ ਰੋਣਕ ਵਧਾ ਰਹੀ ਹੈ। ਫਿਲਮ ਨੂੰ ਕ੍ਰਿਟਿਕ ਵਲੋਂ ਪਹਿਲਾਂ ਹੀ ਕਾਫੀ ਸਰਾਹਿਆ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ  ਫਿਲਮ ਨੇ ਪਹਿਲੇ ਹਫਤੇ 27.65 ਕਰੋੜ, ਦੂਜੇ ਹਫਤੇ ਸ਼ੁੱਕਰਵਾਰ 3 ਕਰੋੜ, ਸ਼ਨੀਵਾਰ 5.50 ਕਰੋੜ, ਐਤਵਾਰ 5.75 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 10 ਦਿਨਾਂ 'ਚ 41.90 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ। ਜ਼ਿਕਰਯੋਗ ਹੈ ਕਿ ਫਿਲਮ 'ਅੰਧਾਧੁਨ' ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਵਲੋਂ ਕੀਤਾ ਗਿਆ। ਫਿਲਮ 'ਚ ਆਯੁਸ਼ਮਾਨ ਖੁਰਾਣਾ, ਰਾਧਿਕਾ ਆਪਟੇ ਅਤੇ ਤੱਬੂ ਅਹਿਮ ਭੂਮਿਕਾਵਾਂ 'ਚ ਹਨ। ਆਯੁਸ਼ਮਾਨ ਖੁਰਾਣਾ ਫਿਲਮ 'ਚ ਇਕ ਅੰਨ੍ਹੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags :


Des punjab
Shane e punjab
Des punjab