DES PANJAB Des punjab E-paper
Editor-in-chief :Braham P.S Luddu, ph. 403-293-9393
ਪਰਿਣੀਤੀ ਨਾਲ ਦੁਰਗਾ ਪੂਜਾ ਪੰਡਾਲ 'ਚ ਪਹੁੰਚੇ ਅਰਜੁਨ
Date : 2018-10-15 PM 01:20:29 | views (95)

 ਮੁੰਬਈ ,  ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਨੇ ਗੁਜਰਾਤ ਦੇ ਵਡੋਦਰਾ 'ਚ ਦੁਰਗਾ ਪੂਜਾ 'ਚ ਹਿੱਸਾ ਲਿਆ। ਇਸ ਦੌਰਾਨ ਦੋਵੇਂ ਮਾਂ ਦੁਰਗਾ ਦੀ ਪੂਜਾ ਤੇ ਆਰਤੀ ਕਰਦੇ ਨਜ਼ਰ ਆਏ। ਦਰਸਅਲ, ਅਰਜੁਨ ਤੇ ਪਰਿਣੀਤੀ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਫਿਲਮ ਦੀ ਪ੍ਰਮੋਸ਼ਨ ਲਈ ਦੋਵੇਂ ਐਤਵਾਰ ਨੂੰ ਗੁਜਰਾਤ ਦੇ ਵਡੋਦਰਾ 'ਚ ਪਹੁੰਚੇ। ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਅਰਜੁਨ ਤੇ ਪਰਿਣੀਤੀ ਨੇ ਪੰਡਾਲ 'ਚ ਪਹੁੰਚ ਕੇ ਆਰਤੀ ਕੀਤੀ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ, ਜਿਸ ਤੋਂ ਬਾਅਦ ਖੂਬ ਡਾਂਸ ਕੀਤਾ ਤੇ ਮਸਤੀ ਵੀ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਦੋਹਾਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। 'ਇਸ਼ਕਜ਼ਾਦੇ' ਤੋਂ ਬਾਅਦ ਦੋਹਾਂ ਦੀ ਜੋੜੀ ਇਕ ਵਾਰ ਫਿਰ 'ਨਮਸਤੇ ਇੰਗਲੈਂਡ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਵਿਪੁਲ ਅਮ੍ਰਤਲਾਲ ਸ਼ਾਹ ਨਿਰਦੇਸ਼ਤ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags :


Des punjab
Shane e punjab
Des punjab