DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਟੀਮ ਦੇ ਜਾਪਾਨੀ ਰਾਈਡਰ ਹਾਦਾ ਨੂੰ 10 ਅੰਕ
Date : 2018-10-13 PM 01:47:02 | views (96)

 ਇਦੇਮਿਤਸੂ ਹੋਂਡਾ ਰੇਸਿੰਗ ਇੰਡੀਆ ਟੀਮ ਦੇ ਸਟਾਰ ਰਾਈਡਰ ਜਾਪਾਨ ਦੇ ਤਾਈਗਾ ਹਾਦਾ ਨੇ ਏਸ਼ੀਆ ਰੋਡ ਰੇਸਿੰਗ ਚੈਂਪੀਅਨਸ਼ਿਪ (ਏ. ਆਰ. ਸੀ. ਸੀ.) ਦੇ ਇੰਡੋਨੇਸ਼ੀਆ ਵਿਚ ਚੱਲ ਰਹੇ ਪੰਜਵੇਂ ਰਾਊਂਡ ਦੀ ਸ਼ਨੀਵਾਰ ਨੂੰ ਖਤਮ ਹੋਈ ਪਹਿਲੀ ਰੇਸ ਵਿਚ 10 ਅੰਕ ਆਪਣੇ ਨਾਂ ਕੀਤੇ। ਸੇਂਤੁਲ ਸਰਕਟ ਵਿਚ ਚੱਲ ਰਹੇ ਪੰਜਵੇਂ ਰਾਊਂਡ ਵਿਚ ਸੁਪਰ ਸਪੋਰਟ 600 ਕਲਾਸ ਵਿਚ ਹੋਂਡਾ ਰੇਸਿੰਗ ਟੀਮ ਦੇ ਰਾਈਡਰ 20 ਸਾਲ ਦੇ ਰਾਦਾ ਨੇ 10 ਅੰਕ ਜਿੱਤੇ ਤੇ ਗ੍ਰਿਡ 'ਤੇ ਨੌਵੇਂ ਰਾਈਡਰ ਦੇ ਰੂਪ ਵਿਚ ਕੁਆਲੀਫਾਈ ਕੀਤਾ। ਹਾਦਾ ਦਾ ਸਰਵਸ੍ਰੇਸ਼ਠ ਲੈਪ ਟਾਈਮ ਇਕ ਮਿੰਟ 31.25 ਸੈਕੰਡ ਦਾ ਰਿਹਾ ਤੇ ਉਹ ਰੇਸ ਵਿਚ ਛੇਵੇਂ ਸਥਾਨ 'ਤੇ ਰਿਹਾ। ਏ. ਆਰ. ਸੀ. ਸੀ. ਵਿਚ ਭਾਰਤ ਦੀ ਇਕੱਲੀ ਟੀਮ ਲਈ ਪਹਿਲੇ ਦਿਨ ਹਾਦਾ ਨੇ ਅੰਕ ਸੁਚੀ ਵਿਚ 10 ਅਹਿਮ ਅੰਕਾਂ ਦਾ ਯੋਗਦਾਨ ਦਿੱਤਾ। ਉਥੇ ਹੀ ਏ. ਪੀ. 250 ਕਲਾਸ ਵਿਚ ਭਾਰਤੀ ਰਾਈਡਰ ਰਾਜੀਵ ਸੇਤੂ ਤੇ ਅਨੀਸ਼ ਸ਼ੈੱਟੀ ਨੇ ਆਪਣਾ ਸਭ ਤੋਂ ਤੇਜ਼ ਲੈਪ ਟਾਈਮ ਕੱਢਿਆ ਤੇ 23ਵੇਂ ਅਤੇ 25ਵੇਂ ਨੰਬਰ 'ਤੇ ਰਿਹਾ। ਹਾਲਾਂਕਿ ਦੋਵੇਂ ਖਿਡਾਰੀ ਅੰਕ ਨਹੀਂ ਹਾਸਲ ਕਰ ਸਕੇ। ਰਾਜੀਵ ਦਾ ਸਰਵਸ੍ਰੇਸਠ ਲੈਪ ਟਾਈਮ ਇਕ ਮਿੰਟ 45.674 ਸੈਕੰਡ ਤੇ ਅਨੀਸ਼ ਦਾ ਇਕ ਮਿੰਟ 48.198 ਸੈਕੰਡ ਰਿਹਾ।


Tags :
Most Viewed News


Des punjab
Shane e punjab
Des punjab