DES PANJAB Des punjab E-paper
Editor-in-chief :Braham P.S Luddu, ph. 403-293-9393
Ind vs WI 2nd Test : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 308/4
Date : 2018-10-13 PM 01:44:04 | views (45)

 ਹੈਦਰਾਬਾਦ-  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਅਤੇ ਆਖਰੀ ਟੈਸਟ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਪਹਿਲੀ ਵਾਰੀ 'ਚ 311 ਦੌੜਾਂ 'ਤੇ ਆਲਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 4 ਵਿਕਟਾਂ ਗੁਆ ਕੇ 308 ਦੌੜਾਂ ਬਣਾ ਲਈਆਂ ਹਨ। ਟੀਮ ਇੰਡੀਆ ਨੂੰ ਪਹਿਲਾ ਝਟਕਾ ਲੋਕੇਸ਼ ਰਾਹੁਲ ਦੇ ਰੂਪ 'ਚ ਲੱਗਾ। ਓਪਨਰ ਰਾਹੁਲ ਇਕ ਵਾਰ ਫਿਰ ਫਲਾਪ ਸਾਬਤ ਹੋਏ ਅਤੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪਿਛਲੇ ਟੈਸਟ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਪ੍ਰਿਥਵੀ ਸ਼ਾ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਕੁੱਟਾਪਾ ਚਾੜਦੇ ਹੋਏ 39 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਪ੍ਰਿਥਵੀ ਸਿਰਫ 53 ਗੇਂਦਾਂ 'ਚ 11 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾ ਕੇ ਪਵੇਲੀਅਨ ਪਰਤੇ।  ਚੇਤੇਸ਼ਵਰ ਪੁਜਰਾ ਕੋਈ ਕਮਾਲ ਨਾ ਕਰ ਸਕੇ ਅਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਵਿਰਾਟ ਕੋਹਲੀ ਨੇ ਕੁਝ ਚੰਗੇ ਸ਼ਾਟ ਲਗਾਏ। ਪਰ ਚਾਹ ਤੋਂ ਕੁਝ ਸਮਾਂ ਪਹਿਲਾਂ ਉਹ ਹੋਲਡਰ ਦੀ ਗੇਂਦ 'ਤੇ ਐਲ.ਬੀ.ਡਬਲਿਊ ਆਊਟ ਹੋ ਗਏ। ਉਨ੍ਹਾਂ 78 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਅਜਿੰਕਯ ਰਹਾਨੇ (75 ਦੌੜਾਂ) ਅਤੇ ਰਿਸ਼ਭ ਪੰਤ (85 ਦੌੜਾਂ) ਕ੍ਰੀਜ਼ 'ਤੇ ਡਟੇ ਹੋਏ ਹਨ। 

 
ਇਸ ਤੋਂ ਪਹਿਲਾਂ  ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੈਦਰਾਬਾਦ ਦੇ ਕ੍ਰਿਕਟ ਸਟੇਡੀਅਮ 'ਚ ਚਲ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਵੈਸਟਇੰਡੀਜ਼ ਦੀ ਪਹਿਲੀ ਪਾਰੀ 101.4 ਓਵਰਾਂ 'ਚ 311 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਲਈਆਂ। ਵੈਸਟਇੰਡੀਜ਼ ਵੱਲੋਂ ਰੋਸਟਨ ਚੇਜ਼ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 100 ਦੌੜਾਂ ਬਣਾਈਆਂ। ਜਦਕਿ ਉਨ੍ਹਾਂ ਦਾ ਸਾਥ ਦੇਣ ਆਏ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ 92 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਦੇ ਸ਼ੂਰੂ 'ਚ ਦਵਿੰਦਰ ਬਿਸ਼ੂ 2 ਦੌੜਾਂ ਦੇ ਨਿੱਜੀ ਸਕੋਰ ਦੇ ਨਾਲ ਆਊਟ ਹੋਇਆ। ਇਸ ਤੋਂ ਬਾਅਦ ਰੋਸਟਨ ਚੇਜ਼ 102 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋਇਆ। ਇਸ ਤਰ੍ਹਾਂ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ 'ਚ 311 'ਤੇ ਆਲਆਊਟ ਹੋ ਗਈ। 
 
ਪਹਿਲੇ ਦਿਨ ਦੀ ਖੇਡ 'ਚ ਵੈਸਟਇੰਡੀਜ਼ ਦੇ ਕੀਰੋਨ ਪਾਵੇਲ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਇਸ ਤੋਂ ਬਾਅਦ ਕ੍ਰੇਗ ਬ੍ਰੈਥਵੇਟ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸ਼ਾਈ ਹੋਪ 36 ਦੌੜਾਂ ਬਣਾ ਕੇ ਆਊਟ ਹੋਏ। ਲੰਚ ਤੋਂ ਬਾਅਦ ਸ਼ਿਰਮੋਨ ਹੇਟਮਾਇਰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸੁਨੀਲ ਅੰਬਰੀਸ ਵੀ ਕੁਝ ਖਾਸ ਨਾ ਕਰ ਸਕੇ ਅਤੇ 18 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋ ਗਏ। ਰੋਸਟਨ ਚੇਜ਼ ਅਤੇ ਸ਼ੇਨ ਡੌਓਰਿਚ ਨੇ ਵਧੀਆ ਪਾਰੀਆਂ ਖੇਡ ਕੇ ਵੈਸਟ ਇੰਡੀਜ਼ ਦੇ ਸਕੋਰ ਨੂੰ ਅੱਗੇ ਵਧਾਇਆ। ਚਾਹ ਤੱਕ ਵੈਸਟਇੰਡੀਜ਼ ਨੇ 6 ਵਿਕਟਾਂ ਗੁਆ ਕੇ 197 ਦੌੜਾਂ ਬਣਾ ਲਈਆਂ ਸਨ। ਦਵਿੰਦਰ ਬਿਸ਼ੂ 2 ਦੌੜਾਂ ਦੇ ਨਿੱਜੀ ਸਕੋਰ ਦੇ ਨਾਲ ਆਊਟ ਹੋਇਆ। ਇਸ ਤੋਂ ਬਾਅਦ ਰੋਸਟਨ ਚੇਜ਼ 102 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋਇਆ। ਇਸ ਤਰ੍ਹਾਂ  ਭਾਰਤ ਵੱਲੋਂ ਉਮੇਸ਼ ਯਾਦਵ ਨੇ 6, ਰਵੀਚੰਦਰਨ ਅਸ਼ਵਿਨ ਨੇ ਇਕ ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। 

Tags :


Des punjab
Shane e punjab
Des punjab