DES PANJAB Des punjab E-paper
Editor-in-chief :Braham P.S Luddu, ph. 403-293-9393
ਓਨਟਾਰੀਓ: ਗ੍ਰੈਂਡ ਰਿਵਰ ਵਿੱਚ ਰੁੜ੍ਹੇ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਚਾਰਜ
Date : 2018-10-12 PM 02:00:02 | views (37)

 ਓਨਟਾਰੀਓ, , ਓਨਟਾਰੀਓ ਵਿੱਚ ਇੱਕ ਨਦੀ ਵਿੱਚ ਰੁੜ੍ਹ ਗਏ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ, ਖਤਰਨਾਕ ਢੰਗ ਨਾਲ ਗੱਡੀ ਚਲਾਉਣ ਤੇ ਅਣਗਹਿਲੀ ਵਰਤਣ, ਜਿਸ ਕਾਰਨ ਬੱਚੇ ਦੀ ਡੁੱਬਣ ਨਾਲ ਮੌਤ ਹੋਈ, ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ। 

ਜਿ਼ਕਰਯੋਗ ਹੈ ਕਿ 21 ਫਰਵਰੀ ਨੂੰ ਕੇਡਨ ਯੰਗ ਉਸ ਸਮੇਂ ਆਪਣੀ ਮਾਂ ਦੀਆਂ ਬਾਹਾਂ ਵਿੱਚੋਂ ਛੁੱਟ ਕੇ ਨਦੀ ਦੇ ਵਹਾਅ ਨਾਲ ਰੁੜ੍ਹ ਗਿਆ ਸੀ ਜਦੋਂ ਹੜ੍ਹ ਦੌਰਾਨ ਉਨ੍ਹਾਂ ਦੀ ਗੱਡੀ ਗ੍ਰੈਂਡ ਵੈਲੀ, ਓਨਟਾਰੀਓ ਨੇੜੇ ਗ੍ਰੈਂਡ ਰਿਵਰ ਵਿੱਚ ਦਾਖਲ ਹੋਈ ਸੀ। ਇੱਕ ਮਛੁਆਰੇ ਨੂੰ ਉਸ ਦੀ ਲਾਸ਼ ਅਪਰੈਲ ਵਿੱਚ ਮਿਲੀ। ਪਾਣੀ ਵਿੱਚ ਰੁੜ੍ਹਣ ਮਗਰੋਂ ਸੈਂਕੜੇ ਵਾਲੰਟੀਅਰਜ਼ ਤੇ ਪੁਲਿਸ ਅਧਿਕਾਰੀਆਂ ਨੇ ਕੇਡਨ ਦੀ ਭਾਲ ਵੀ ਕੀਤੀ ਸੀ।
ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਆਖਿਆ ਕਿ ਕੇਡਨ ਨੂੰ ਲਿਜਾ ਰਹੀ ਮਿਨੀਵੈਨ ਸੜਕ ਬੰਦ ਹੋਣ ਦੇ ਸਾਈਨ ਕੋਲ ਨਹੀਂ ਰੁਕੀ ਤੇ ਗੱਡੀ ਗ੍ਰੈਂਡ ਰਿਵਰ ਦੇ ਪਾਣੀ ਵਿੱਚ ਦਾਖਲ ਹੋ ਗਈ। ਨਤੀਜਤਨ ਪਾਣੀ ਦਾ ਵਹਾਅ ਤੇਜ ਹੋਣ ਨਾਲ ਬੱਚਾ ਰੁੜ੍ਹ ਗਿਆ। ਚੰਗੀ ਤਰ੍ਹਾਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਓਪੀਪੀ ਨੇ ਕੇਡਨ ਦੀ 35 ਸਾਲਾ ਮਾਂ ਮਿਸ਼ੇਲ ਹੈਨਸਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ, ਖਤਰਨਾਕ ਢੰਗ ਨਾਲ ਗੱਡੀ ਚਲਾਉਣ ਤੇ ਮੁਜਰਮਾਨਾ ਅਣਗਹਿਲੀ ਵਰਤਣ ਜਿਸ ਕਾਰਨ ਮੌਤ ਹੋਈ, ਦੇ ਸਬੰਧ ਵਿੱਚ ਚਾਰਜ ਕੀਤਾ। ਉਸ ਨੂੰ 6 ਨਵੰਬਰ ਨੂੰ ਆਰੇਂਜਵਿੱਲੇ, ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Tags :


Des punjab
Shane e punjab
Des punjab