DES PANJAB Des punjab E-paper
Editor-in-chief :Braham P.S Luddu, ph. 403-293-9393
Ind vs WI 2nd Test : ਰੋਸਟਨ ਚੇਜ਼ ਨੇ ਬਣਾਈਆਂ 98 ਦੌੜਾਂ, ਵੈਸਟਇੰਡੀਜ਼ ਦਾ ਸਕੋਰ 295 /7
Date : 2018-10-12 PM 01:11:19 | views (56)

 ਹੈਦਰਾਬਾਦ- ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੈਦਰਾਬਾਦ ਦੇ ਕ੍ਰਿਕਟ ਸਟੇਡੀਅਮ 'ਚ ਚੱਲ ਰਹੇ ਦੂਜੇ ਟੈਸਟ 'ਚ ਵੈਸਟ ਇੰਡੀਜ਼ ਨੇ ਪਹਿਲਾਂ ਖੇਡਦੇ ਹੋਏ ਦਿਨ ਦੀ ਸਮਾਪਤੀ ਤੱਕ 7 ਵਿਕਟਾਂ ਗੁਆ ਕੇ 295 ਦੌੜਾਂ ਬਣਾ ਲਈਆਂ ਹਨ। ਵੈਸਟਇੰਡੀਜ਼ ਵਲੋਂ ਸਪਿਨਰ ਰੋਸਟਨ ਚੇਜ਼ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 98 ਦੌੜਾਂ ਬਣਾਈਆਂ। ਉਥੇ ਉਨ੍ਹਾਂ ਦਾ ਸਾਥ ਦੇਣ ਆਏ ਕਪਤਾਨ ਜੇਸਨ ਹੋਲਡਰ ਨੇ 92 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ।ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਹੈਦਰਾਬਾਦ 'ਚ ਅੱਜ ਦੂਜਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਵਿੰਡੀਜ਼ ਨੇ ਭਾਰਤ ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।  ਵੈਸਟਇੰਡੀਜ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਬਣਾ ਲਈਆਂ ਸਨ। ਵੈਸਟਇੰਡੀਜ਼ ਦੇ ਕੀਰੋਨ ਪਾਵੇਲ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਇਸ ਤੋਂ ਬਾਅਦ ਕ੍ਰੇਗ ਬ੍ਰੈਥਵੇਟ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸ਼ਾਈ ਹੋਪ 36 ਦੌੜਾਂ ਬਣਾ ਕੇ ਆਊਟ ਹੋਏ। ਲੰਚ ਤੋਂ ਬਾਅਦ ਸ਼ਿਰਮੋਨ ਹੇਟਮਾਇਰ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਸੁਨੀਲ ਅੰਬਰੀਸ ਵੀ ਕੁਝ ਖਾਸ ਨਾ ਕਰ ਸਕੇ ਅਤੇ 18 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋ ਗਏ। ਰੋਸਟਨ ਚੇਜ਼ ਅਤੇ ਸ਼ੇਨ ਡੌਓਰਿਚ ਨੇ ਵਧੀਆ ਪਾਰੀਆਂ ਖੇਡ ਕੇ ਵੈਸਟ ਇੰਡੀਜ਼ ਦੇ ਸਕੋਰ ਨੂੰ ਅੱਗੇ ਵਧਾਇਆ। ਚਾਹ ਤੱਕ ਵੈਸਟਇੰਡੀਜ਼ ਨੇ 6 ਵਿਕਟਾਂ ਗੁਆ ਕੇ 197 ਦੌੜਾਂ ਬਣਾ ਲਈਆਂ ਸਨ। ਜੇਸਨ ਹੋਲਡਰ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਹ 52 ਦੌੜਾਂ ਦੇ ਨਿੱਜੀ ਸਕੋਰ ਦੇ ਆਊਟ ਹੋ ਗਏ। ਕ੍ਰੀਜ਼ 'ਤੇ ਰੋਸਟਨ ਚੇਜ 92 ਅਤੇ ਦਵਿੰਦਰ ਬਿਸ਼ੂ (0) ਹਨ। ਭਾਰਤ ਵੱਲੋਂ ਉਮੇਸ਼ ਯਾਦਵ ਨੇ 3, ਰਵੀਚੰਦਰਨ ਅਸ਼ਵਿਨ ਨੇ ਇਕ ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। 


Tags :


Des punjab
Shane e punjab
Des punjab