DES PANJAB Des punjab E-paper
Editor-in-chief :Braham P.S Luddu, ph. 403-293-9393
ਸ਼ਰਦ ਕੁਮਾਰ ਨੇ ਏਸ਼ੀਆਈ ਪੈਰਾ ਰਿਕਾਰਡ ਦੇ ਨਾਲ ਜਿੱਤਿਆ ਸੋਨਾ
Date : 2018-10-11 PM 12:44:41 | views (79)

 ਸਾਬਕਾ ਚੈਂਪੀਅਨ ਸ਼ਰਦ ਕੁਮਾਰ ਨੇ ਪੁਰਸ਼ਾਂ ਦੇ ਹਾਈ ਜੰਪ ਮੁਕਾਬਲੇ ਵਿਚ ਵੀਰਵਾਰ ਨੂੰ ਏਸ਼ੀਆਈ ਪੈਰਾ ਖੇਡਾਂ ਵਿਚ ਦੋ ਨਵੇਂ ਰਿਕਾਰਡਾਂ ਨਾਲ ਸੋਨ ਤਮਗਾ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ 26 ਸਾਲ ਦੇ ਇਸ ਖਿਡਾਰੀ ਨੇ ਹਾਈ ਜੰਪ ਦੇ ਟੀ 42/63 ਵਰਗ ਵਿਚ 1.90 ਮੀਟਰ ਦੀ ਛਲਾਂਗ ਨਾਲ ਏਸ਼ੀਆ ਤੇ ਇਨ੍ਹਾਂ ਖੇਡਾਂ ਦਾ ਰਿਕਾਰਡ ਬਣਾਇਆ। ਟੀ 42/63 ਵਰਗ ਪੈਰ ਦੇ ਹੇਠਲੇ ਹਿੱਸੇ ਦੀ ਅਪਾਹਜਤਾ ਨਾਲ ਜੁੜਿਆ ਹੈ। ਇਸ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਰੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਵਰੁਣ ਭਾਟੀ (1.82 ਮੀਟਰ), ਜਦਕਿ ਕਾਂਸੀ ਤਮਗਾ ਥੰਗਾਵੇਲੂ ਮਰੀਅੱਪਨ (1.67) ਨੇ ਜਿੱਤਿਆ। ਖਾਸ ਗੱਲ ਇਹ ਹੈ ਕਿ ਮਰੀਅੱਪਨ ਨੇ ਰੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। ਬਿਹਾਰ ਦੇ ਸ਼ਰਦ ਦਾ ਖੱਬਾ ਪੈਰ ਲਕਵਾਗ੍ਰਸਤ ਹੋ ਗਿਆ ਸੀ। ਉਹ ਜਦੋਂ ਦੋ ਸਾਲ ਦਾ ਸੀ ਤਦ ਪੋਲੀਓ ਰੋਕੂ ਮੁਹਿੰਮ ਦੌਰਾਨ ਮਿਲਾਵਟੀ ਦਵਾਈ ਲੈਣ ਕਾਰਨ ਉਸ ਦੀ ਇਹ ਸਥਿਤੀ ਹੋਈ ਸੀ।

 


Tags :


Des punjab
Shane e punjab
Des punjab