DES PANJAB Des punjab E-paper
Editor-in-chief :Braham P.S Luddu, ph. 403-293-9393
ਤੀਰਅੰਦਾਜ਼ ਹਰਵਿੰਦਰ ਨੂੰ ਮਿਲਿਆ ਏਸ਼ੀਆਈ ਪੈਰਾ ਖੇਡਾਂ 'ਚ ਸੋਨ ਤਮਗਾ
Date : 2018-10-10 PM 01:03:21 | views (85)

 ਜਕਾਰਤਾ— ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਦੀ ਪੁਰਸ਼ ਨਿੱਜੀ ਰਿਕਰਵ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਜਦਕਿ ਟ੍ਰੈਕ ਐਂਡ ਫੀਲਡ ਖਿਡਾਰੀ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ। ਮੋਨੂ ਘੰਗਾਸ ਨੇ ਪੁਰਸ਼ ਸ਼ਾਟ ਪੁੱਟ ਐੱਫ 11 ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਮੁਹੰਮਦ ਯਾਸਿਰ ਨੇ ਪੁਰਸ਼ ਸ਼ਾਟ ਪੁੱਟ ਐੱਫ 46 ਵਰਗ 'ਚ ਕਾਂਸੀ ਤਮਗਾ ਹਾਸਲ ਕੀਤਾ। ਹਰਵਿੰਦਰ ਨੇ ਡਬਲਿਊ 2/ਐੱਸ.ਟੀ. ਵਰਗ ਦੇ ਫਾਈਨਲ 'ਚ ਚੀਨ ਦੇ ਝਾਓ ਲਿਸ਼ਿਊ ਨੂੰ 6-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰਦੇ ਹੋਏ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ ਨੂੰ 7 ਤੱਕ ਪਹੁੰਚਾਇਆ। ਡਬਲਿਊ 2 ਵਰਗ 'ਚ ਅਜਿਹੇ ਖਿਡਾਰੀ ਹੁੰਦੇ ਹਨ ਜੋ ਅਧਰੰਗ ਜਾਂ ਗੋਡੇ ਦੇ ਹੇਠਾਂ ਦੋਵੇਂ ਪੈਰ ਕਟੇ ਹੋਣ ਦੇ ਕਾਰਨ ਖੜੇ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਵ੍ਹੀਲਚੇਅਰ ਦੀ ਜ਼ਰੂਰਤ ਪੈਂਦੀ ਹੈ। ਐੱਸ.ਟੀ. ਵਰਗ ਦੇ ਤੀਰਅੰਦਾਜ਼ 'ਚ ਸੀਮਿਤ ਵਿਵਿਆਂਗਤਾ ਹੁੰਦੀ ਹੈ ਅਤੇ ਉਹ ਵ੍ਹੀਲਚੇਅਰ ਦੇ ਬਿਨਾ ਵੀ ਨਿਸ਼ਾਨਾ ਲਗਾ ਸਕਦੇ ਹਨ। ਟ੍ਰੈਕ ਐਂਡ ਫੀਲਡ 'ਚ ਮੋਨੂ ਨੇ ਆਪਣੀ ਤੀਜੀ ਕੋਸ਼ਿਸ 'ਚ 35.89 ਮੀਟਰ ਦੀ ਦੂਰੀ ਤੱਕ ਸ਼ਾਟ ਪੁੱਟ ਸੁੱਟ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਈਰਾਨ ਦੇ ਓਲਾਦ ਮਾਹਦੀ ਨੇ 42.37 ਮੀਟਰ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਸ਼ਾਟ ਪੁੱਟ 'ਚ ਯਾਸਿਰ ਨੇ 14.22 ਮੀਟਰ ਦੀ ਕੋਸ਼ਿਸ 'ਚ ਕਾਂਸੀ ਤਮਗਾ ਜਿੱਤਿਆ। ਚੀਨ ਦੇ ਵੇਈ ਐਨਲੋਂਗ (15.67 ਮੀਟਰ) ਨੇ ਖੇਡਾਂ ਦੇ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਜਦਕਿ ਕਜ਼ਾਖਸਤਾਨ ਦੇ ਮਾਨਸੁਰਬਾਯੇਬ ਰਾਵਿਲ (14.66 ਮੀਟਰ) ਨੇ ਚਾਂਦੀ ਦਾ ਤਮਗਾ ਜਿੱਤਿਆ।


Tags :


Des punjab
Shane e punjab
Des punjab