DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਮਹਿਲਾ ਹਾਕੀ ਟੀਮ ਨੇ ਯੁਵਾ ਓਲੰਪਿਕ 'ਚ ਵਨਾਤੂ ਨੂੰ 16-0 ਨਾਲ ਹਰਾਇਆ
Date : 2018-10-10 PM 01:01:56 | views (110)

 ਬਿਊਨਸ ਆਇਰਸ— ਭਾਰਤ ਦੀ ਅੰਡਰ 18 ਮਹਿਲਾ ਹਾਕੀ ਟੀਮ ਨੇ ਯੁਵਾ ਓਲੰਪਿਕ ਖੇਡਾਂ ਦੀ ਫਾਈਵ ਏ ਸਾਈਡ ਪ੍ਰਤੀਯੋਗਿਤਾ ਦੇ ਆਪਣੇ ਤੀਜੇ ਹੀ ਮੈਚ 'ਚ ਵਨਾਤੂ ਨੂੰ 16-0 ਨਾਲ ਹਰਾਇਆ। ਫਾਰਵਰਡ ਮੁਮਤਾਜ ਖਾਨ (ਅੱਠਵੇਂ, 11ਵੇਂ, 12ਵੇਂ ਅਤੇ 15ਵੇਂ ਮਿੰਟ) ਨੇ ਚਾਰ ਜਦਕਿ ਚੇਤਨਾ (ਛੇਵੇਂ, 14ਵੇਂ ਅਤੇ 17ਵੇਂ ਮਿੰਟ) ਨੇ ਤਿੰਨ ਗੋਲ ਦਾਗੇ ਜਿਸ ਨਾਲ ਭਾਰਤ ਨੇ ਮੈਚ 'ਚ ਦਬਦਬਾ ਬਣਾਏ ਰਖਿਆ। ਫਾਰਮ 'ਚ ਚਲ ਰਹੀ ਸਟ੍ਰਾਈਕਰ ਲਾਲਰੇਮਸਿਆਮੀ ਨੇ ਦੂਜੇ ਹੀ ਮਿੰਟ 'ਚ ਭਾਰਤ ਦਾ ਖਾਤਾ ਖੋਲਿਆ। ਰੀਤ ਨੇ 30 ਸਕਿੰਟ ਬਾਅਦ ਭਾਰਤ ਵੱਲੋਂ ਦੂਜਾ ਗੋਲ ਕੀਤਾ ਜਦਕਿ ਇਕ ਮਿੰਟ ਬਾਅਦ ਕਪਤਾਨ ਸਲੀਮਾ ਟੇਟੇ ਨੇ ਸਕੋਰ 3-0 ਕੀਤਾ। ਬਲਜੀਤ ਕੌਰ ਨੇ ਪੰਜਵੇਂ ਮਿੰਟ 'ਚ ਗੋਲ ਦਾਗ ਕੇ ਭਾਰਤ ਨੂੰ 5-0 ਦੀ ਬੜ੍ਹਤ ਦਿਵਾਈ। ਚੇਤਨਾ ਨੇ ਆਪਣਾ ਪਹਿਲਾ ਗੋਲ ਛੇਵੇਂ ਮਿੰਟ 'ਚ ਕੀਤਾ ਜਦਕਿ ਰੀਤ ਨੇ ਵੀ ਛੇਵੇਂ ਮਿੰਟ 'ਚ ਆਪਣਾ ਦੂਜਾ ਗੋਲ ਦਾਗ ਕੇ ਭਾਰਤ ਨੂੰ 7-0 ਨਾਲ ਅੱਗੇ ਕਰ ਦਿੱਤਾ। ਹਾਫ ਟਾਈਮ ਤੋਂ ਪਹਿਲਾਂ ਮੁਮਤਾਜ (ਅੱਠਵੇਂ ਮਿੰਟ) ਅਤੇ ਲਾਲਰੇਮਸਿਆਮੀ (10ਵੇਂ ਮਿੰਟ) ਨੇ ਗੋਲ ਕਰਕੇ ਭਾਰਤ ਦੀ ਬੜ੍ਹਤ ਨੂੰ 9-0 ਤੱਕ ਪਹੁੰਚਾਇਆ। ਦੂਜੇ ਹਾਫ 'ਚ ਵੀ ਵਨਾਤੂ ਦੀ ਟੀਮ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ। ਭਾਰਤ ਨੇ ਗੋਲ ਵੱਲ 40 ਸ਼ਾਟ ਮਾਰੇ ਜਦਕਿ ਵਨਾਤੂ ਦੀ ਟੀਮ ਸਿਰਫ ਪੰਜ ਸ਼ਾਟ ਮਾਰ ਸਕੀ। ਭਾਰਤ ਨੇ ਦੂਜੇ ਹਾਫ ਦੇ ਪਹਿਲੇ ਪੰਜ ਮਿੰਟ 'ਚ ਮੁਮਤਾਜ (11ਵੇਂ, 12ਵੇਂ ਅਤੇ 15ਵੇਂ), ਸਲੀਮਾ (13ਵੇਂ ਮਿੰਟ) ਅਤੇ ਚੇਤਨਾ (14ਵੇਂ ਮਿੰਟ) ਦੀ ਬਦੌਲਤ ਪੰਜ ਗੋਲ ਦਾਗੇ। ਭਾਰਤ ਦਾ 15ਵਾਂ ਅਤੇ ਚੇਤਨਾ ਦਾ ਤੀਜਾ ਗੋਲ 17ਵੇਂ ਮਿੰਟ 'ਚ ਹੋਇਆ। ਇਸ਼ੀਕਾ ਚੌਧਰੀ ਨੇ ਅੰਤਿਮ ਮਿੰਟ 'ਚ ਭਾਰਤ ਵੱਲੋਂ ਆਖ਼ਰੀ ਗੋਲ ਦਾਗਿਆ। ਭਾਰਤ ਵੱਲੋਂ ਗੋਲਕੀਪਰ ਨੂੰ ਛੱਡ ਕੇ ਸਾਰੀਆਂ ਖਿਡਾਰਨਾਂ ਨੇ ਗੋਲ ਦਾਗੇ।      


Tags :
Most Viewed News


Des punjab
Shane e punjab
Des punjab